ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਭਾਰਤ ਵਿਚ ਇਕ ਤਰ੍ਹਾਂ ਦੀ ਸੋਚ ਸ਼ਕਤੀ ਘਟ ਗਈ ।
ਸਿੱਖਾਂ ਨੇ ਵੀ ਜਨਮ ਸਾਖੀ ਦੀਆਂ ਮੂਰਤਾਂ ਉਤੇ ਹੀ ਦੱਬ ਦੇਈ
ਰਖੀ । ਗੁਰਬਾਣੀ ਦੀਆਂ ਡੂੰਘਾਈਆਂ ਤਾਂ ਛਡੀਆਂ, ਸਾਫ ਅਰਥਾਂ ਵਾਲੇ
ਸ਼ਬਦਾਂ ਨੂੰ ਵੀ ਨ ਖਿਚਿਆ। ਹਰ ਤਰ੍ਹਾਂ ਦੀ ਸੂਝ ਦੇ ਮਾਲਕ ਮਹਾਰਾਜਾ
ਰਣਜੀਤ ਸਿੰਘ ਦੀ ਵੀ ਅਖ ਏਸ ਪਾਸੇ ਨ ਪਈ ।ਸਿੱਖ ਮੁਸੱਵਰ, ਆਪਣੇ
ਰਾਜ ਦੀ ਰੌਸ਼ਨੀ ਵੇਲੇ, ਅੱਖਾਂ ਮੀਟੀ ਬੈਠੇ ਰਹੇ ।
ਅੱਜ ਕਲ ਮੁਸੱਵਰ, ਸ਼ਾਇਰਾਂ ਦੀ ਸੇਵਾ ਕਰ ਰਹੇ ਹਨ । ਉਮਰ
ਖ਼ਿਆਮ ਦਾ ਤਸਵੀਰਾਂ ਕਰ ਕੇ ਬਹੁਤਾ ਪ੍ਰਚਾਰ ਹੋਇਆ ਹੈ । ਚਗਤਾਈ
ਸਾਹਿਬ ਨੇ ਮਹਾ ਕਵੀ ਗ਼ਾਲਿਬ ਦੀ ਸੋਚ-ਉਡਾਰੀ ਨੂੰ ਅਗੇ ਨਾਲੋਂ ਵਧੇਰੇ
ਅਰਸ਼ੇ ਚਾੜ੍ਹਿਆ ਹੈ। ਸਰਦਾਰ ਸੋਭਾ ਸਿੰਘ ਜੀ ਨੇ ਇਤਿਹਾਸਕ ਗੁਰੁ ਮੂਰਤਾਂ
ਖਿਚੀਆਂ ਹਨ । ਨੂਰ ਜਹਾਨ ਦੀ ਪ੍ਰਸਿਧ ਇਤਿਹਾਸਕ ਘਟਨਾ, ਏਹਨਾਂ
ਦੇ ਬੁਰਸ਼ ਦਾ ਚਮਤਕਾਰ ਸੀ । ਏਹਨਾਂ ਵੀ ਗੁਰਬਾਣੀ ਨੂੰ ਨਹੀਂ
ਚਿਤਰਿਆ। ਗੁਰਬਾਣੀ ਵਲ ਸਭ ਤੋਂ ਪਹਿਲਾਂ, ਨੌਜਵਾਨ ਆਰਟਿਸਟ
ਸਰਦਾਰ ਈਸ਼ਰ ਸਿੰਘ ਦਾ ਧਿਆਨ ਗਿਆ । ਆਪ ਨੇ ਜਲ-ਰੰਗੀ
(ਵਾਟਰ ਕੂਲਰ) ਤਸਵੀਰ ਬਣਾਈ, ਤੁਕ ਹੈ, 'ਕਿਤੀ ਜੋਬਨ ਤ ਬਿਨ
ਸੁਕ ਗਏ ਕੁਮਲਾਇ" ਜੂਨ ਸੰਨ ੧੯੪੪ ਦੇ ਕੰਦਨ ਵਿਚ ਤਸਵੀਤ ਸੀ,
"ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥ ਬਾਵਲਿ ਹੋਈ ਸੋ ਸਹੁ
ਲੋਰਉ ॥" ਜਸਵੰਤ ਸਿੰਘ ਜੀ ਨੇ ਵੀ "ਨੌ ਕਲੀਆ ਹਾਰ" ਕਿਤਾਬ ਵਿਚ
ਤੁਕਾਂ ਉਤੇ ਤਸਵੀਰਾਂ ਦਿੱਤੀਆਂ ਹਨ, ਪਰ ਓਹ ਭਾਵ ਨੂੰ ਜ਼ਿਆਦਾ ਸਾਫ
ਨਹੀਂ ਕਰ ਸਕੀਆਂ, ਹਾਂ, ਆਰਟਿਸਟ ਸਾਹਿਬ ਨੇ ਨਿਧੜਕ ਹੋਕੇ ਕਦਮ
ਚੁਕਿਆ ਹੈ। ਇਸ ਲਈ ਦਾਦ ਦੇ ਓਹ ਹਕਦਾਰ ਜ਼ਰੂਰ ਹਨ ।
ਤੁਕਾਂ ਨੂੰ ਰੰਗਣ ਵੇਲੇ, ਖਿਆਲ ਤੇ ਸੂਝ ਦੀ ਬੜੀ ਲੋੜ ਹੈ।
ਨਾਲ ਹੀ ਰਸੇ ਹੋਏ ਬੁਰਸ਼ ਦੀ ਜ਼ਰੂਰਤ ਹੈ। ਨੌ-ਜਵਾਨ ਜਥੇ ਵਿਚੋਂ,
ਸਰਦਾਰ ਸੋਹਣ ਸਿੰਘ ਆਰਟਿਸਟ ਨੇ ਤਕ ਰੰਗੀ ਹੈ। "ਨਮੋ ਅੰਧਕਾਰੇ"
ਇਸ ਤਸਵੀਰ ਵਿਚ ਖਿਆਲ ਤੇ ਰੰਗ ਦਾ ਬੜਾ ਸੋਹਣਾ ਮੇਲ ਹੋ
ਗਿਆ ਹੈ। ਸ਼ੇਅਰਾਂ ਦੀਆਂ ਮੂਰਤਾਂ ਉੱਤੇ, ਕਈ ਵਾਰ ਖਿਆਲੀ ਪੜਦੇ ਪੈ
੬੫