ਪੰਨਾ:ਸਿੱਖ ਤੇ ਸਿੱਖੀ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੇ ਹਨ ਤੇ ਸ਼ੇਅਰ ਦਾ ਭਾਵ ਢਕਿਆ ਜਾਂਦਾ ਹੈ । ਸੁਝੀਆ ਹੁਨਰਕਾਰ,
ਖਿਆਲਨੂੰ ਸਾਫ ਕਰ ਜਾਂਦਾ ਹੈ । ਸੋਹਣ ਸਿੰਘ ਜੀ ਗੁਰਬਾਣੀ ਦੇ ਖਿਆਲ
ਨੂੰ ਸਪਸ਼ਟ ਕਰ ਗਏ ਹਨ । ਮੁਸੱਵਰ ਦਾ ਭਾਵ, ਹਰ ਬੋਲੀ ਸਮਝਣ ਵਾਲਾ
ਸਮਝ ਜਾਂਦਾ ਹੈ ।
ਏਥੇ “ਨਮੋ ਅੰਧਕਾਰੇ" ਦੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ
ਗਈ ਹੈ । ਡੂੰਘੀਆਂ ਸ਼ਾਮਾਂ ਵੇਲੇ ਪਹਾੜਾਂ ਦੀਆਂ ਚੋਟੀਆਂ ਉੱਤੇ, ਅਨ੍ਹੇਰਾ
ਛਾ ਗਿਆ ਹੈ। ਡੂੰਘਾਈਆਂ ਵਿਚ ਬਹੁਤ ਹੀ ਕਾਲੋਂ ਵਰਤ ਗਈ ਹੈ ।
ਏਸ ਰੰਗ ਵਿਚ ਏਨੀ ਕੋਮਲਤਾ ਆਈ ਹੈ ਕਿ ਅਨ੍ਹੇਰੇ ਨਾਲ ਵੀ, ਜੀਅ
ਬੋਲਣ ਤੇ ਕਰਦਾ ਹੈ। ਹੇਠਾਂ ਇਕ ਸਾਉਲੀ ਖੱਡ ਵਹਿ ਰਹੀ ਹੈ ਜੋ ਅਨ੍ਹੇਰੇ
ਦੇ ਤਲਿਸਮ ਨੂੰ ਚਾਰ ਚੰਨ ਲਾ ਰਹੀ ਹੈ। ਰੰਗਾਂ ਵਿਚ ਕੋਮਲਤਾ ਆ ਗਈ
ਹੈ। ਅਨ੍ਹੇਰੇ, ਅਜਿਹਾ ਭਾਵ ਭਰਿਆ ਹੈ ਕਿ ਦਿਲ ਆਪਣੇ ਆਪ ਏਸ ਨੂੰ
ਨਮਸਕਾਰ ਕਰਦਾ ਹੈ।
ਤੁਕਾਂ ਦੀਆਂ ਤਸਵੀਰਾ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਹਨ।
ਪਹਿਲੀ ਕਿਸਮ ਦਾ ਨਾਂ ਲਫ਼ਜ਼ੀ ਜਾਂ ਸਿੱਧੀ ਤਸਵੀਰ ਰਖ ਸਕਦੇ ਹਾਂ।
ਜਿਹੜੀਆਂ ਤੁਕਾਂ ਦੇ ਲਫਜ਼ ਇੰਨ ਬਿੰਨ ਰੰਗੇ ਜਾਣ, ਓਹ ਲਫਜ਼ੀ ਕਹਾ
ਸਕਦੀਆਂ ਹਨ, ਜਿਸ ਤਰ੍ਹਾਂ ਹਠਲੀਆਂ ਤੁਕਾਂ-
"ਮੇਰ ਪਪੀਹ ਬੋਲਦੇ ਵੇਖ ਬਦਲ ਕਾਲੇ ॥"
"ਅਜ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥"
"ਸਿਰ ਕੰਪੈ ਪਗ ਡਗ ਮਗੈ ਨੈਣ ਜੋਤਿ ਤੇ ਹੀਨ॥"
"ਜਿਹ ਸਿਰ ਰਚਿ ਰਚਿ ਬਾਂਧਤ ਪਾਗ ॥
ਸੋ ਸਿਰ ਉਚ ਸਵਾਰਹਿ ਕਾਗ ॥"
"ਮੰਦ ਵਿਚ ਗਿੱਧਾ ਪਾਇਕੇ ਕੁਤੇ ਦਾ ਮਾਸ ॥
ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸ ॥"
ਉਪਰਲੀਆਂ ਤੁਕਾਂ ਦੀਆਂ ਤਸਵੀਰਾਂ ਸਾਫ ਬਣੀਆਂ ਹੋਈਆਂ
ਹਨ। ਚਿਤ੍ਰਕਾਰ ਨੇ ਆਪਣੇ ਤਜਰਬੇ ਤੇ ਹੁਨਰੀ ਸਮਝ ਨਾਲ ਸੋਹਣਾ
ਬਣਾਉਣਾ ਹੈ। ਭਾਈ ਸਾਹਿਬ ਦੀ ਪਉੜੀ ਹੀ ਸਾਫ ਰੰਗੀ ਜਾ ਸਕਦੀ
੬੬