ਜਾਂ ਮੂਰਤ ਵਿਚ ਸਾਡੀ ਬੁਨਿਆਦੀ ਨਿਡਰਤਾ ਹੈ । ਇਹ ਸਾਡਾ
ਹਤਿਆਰੇ ਰਾਜਾ ਵਿਰੁਧ, ਅਕਾਸ਼ ਹਿਲਾਉ ਨਾਅਰਾ ਹੈ। ਇਹ ਤਸਵੀਰ
ਮੁਸਲਿਮ ਭਈਆਂ ਦੇ ਖਿਲਾਫ ਨਹੀਂ ਜਾ ਸਕਦੀ । ਬਾਬਰ ਕੋਈ
ਖਲੀਫ ਨਹੀਂ ਸੀ। ਓਹ ਰਾਜ ਵਾਸਤੇ ਹਿੰਦ ਵਿਚ ਆਇਆ ਸੀ। ਜਿਸ
ਤਰ੍ਹਾਂ ਆਰੀਆਂ ਨੇ ਹਾਰਿਆਂ ਉਤੇ ਰੋਅਬ ਜਮਾਇਆ, ਈਕੁਣ ਹੀ ਬਾਬਰ
ਨੇ ਹਿੰਦੂਆਂ ਤੇ ਵਸ ਰਹੇ ਹਿੰਦੀ ਮੋਮਨਾਂ ਉੱਤੇ ਜਬ੍ਹਾ ਜਮ ਇਆ। ਓਸ
ਵਕਤ ਇਕ ਦਰਦੀ ਆਤਮਾ ਫੜਕ ਉਠੀ, ਓਮ ਫੜਕਾਹਟ ਨੂੰ ਅਸਾਂ
ਚਿਤ੍ਰਨਾ ਹੈ । ਗੁਰ ਦੇਵ ਦਾ ਕਰੈਕਟਰ ਏਸ ਤੁਕ ਵਿਚ ਹੈ, ਜੋ ਤਸਵੀਰ
ਰਾਹੀਂ ਸਾਫ ਸਾਫ ਨਜ਼ਰ ਪਏਗਾ। ਗੁਰੂ ਬਾਬੇ ਦੀ ਠੀਕ ਮੂਰਤ, ਨਿਰਾ
ਸੀਸ ਗਿਰਦ ਨੂਰਾਨੀ ਚੱਕਰ ਦਿਤਿਆਂ ਹੀ ਨਹੀਂ ਬਣਦੀ,
ਸਗੋਂ ਇਤਿਹਾਸਕ ਤੁਕਾਂ ਦੀਆਂ . ਵੀਰਾਂ ਵਿਚ ਵੀ ਏਹ ਸੋਹਣੀ ਖਿਚੀ
ਜਾ ਸਕਦੀ ਹੈ, ਜਿਹਾ ਕੁ:-
ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ,
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
ਹਿੰਦਵਾਨੀ ਕਲਮ ਨੇ ਸ਼੍ਰੀ ਰਾਧਾ ਦੇ ਵਿਜੋਗ ਦਾ ਬੜਾ ਜ਼ੋਰ
ਦਿਖਾਇਆ ਹੈ । ਗੁਰਬਾਣੀ ਦਾ ਚਿਤ੍ਰਕਾਰ, ਗੁਰਦੇਵ-ਪਿਤਾ ਦੇ ਵਿਜੋਗ
ਵਿਚ, ਛੋਟੀ ਉਮਰ ਦੇ ਬਾਲਕ ਨੂੰ ਵਿਆਕੁਲ-ਨਾਚ ਨਚਦਾ ਦਿਖਾ ਸਕਦਾ
ਹੈ। ਏਹ ਤਕਰੀਬਨ ਨਵਾਂ ਮਜ਼ਮੂਨ ਹੈ ।
ਦੂਜੀ ਕਿਸਮ ਦੀਆਂ ਤਸਵੀਰਾਂ ਨੂੰ ਦਿਮਾਗੀ ਮੂਰਤਾਂ ਕਿਹਾ ਜਾ
ਸਕਦਾ ਹੈ। ਹੁਨਰਕਾਰ ਨੂੰ ਅਰਥ ਆਉਣੇ ਚਾਹੀਦੇ ਹਨ । ਅੱਛੀ ਤਰ੍ਹਾਂ
ਸਮਝਣਾ ਚਾਹੀਦਾ ਹੈ ਤੇ ਭਾਵ ਨੂੰ ਦਿਮਾਗੀ ਤੇ ਹੁਨਰੀ ਸਾਣ ਉੱਤੇ ਲਾ
ਕੇ, ਕੰਮ ਕਰਨਾ ਚਾਹੀਦਾ ਹੈ। ਕਈ ਵਾਰੀ ਅਜੇਹੇ ਭਾਵ ਦੱਸੇ ਜਾ ਸਕਦੇ
ਹਨ,ਜੋ ਗਿਆਨੀਆਂ ਤੇ ਪ੍ਰੋਫੈਸਰਾਂਦੇਚਿਤ ਚੇਤੇ ਨਹੀਂ ਹੋਏਹਨਾਂਤਸਵੀਰਾਂ
ਰਾਹੀਂ ਗੁਰਬਾਣੀ ਦਾ ਪ੍ਰਚਾਰ ਪੜ੍ਹਿਆ ਲਿਖਿਆਂ ਵਿਚ ਹੋ ਸਕਦਾ ਹੈ। ਅੱਜ
ਕੱਲ ਦੇ ਨੌਜਵਾਨਾਂ ਨੇ ਏਸ ਕਿਸਮ ਦੀਆਂ ਤਸਵੀਰਾਂ ਵੀ ਖਿਚੀਆਂ ਹਨ।
ਸ਼ਾਇਰਾਨਾ-ਭਾਵ ਨਾਲ ਗੜੁੱਚੀ ਹੋਈ ਤਸਵੀਰ, ਭਾਈ ਸੋਹਣ ਸਿੰਘ
੬੮
ਪੰਨਾ:ਸਿੱਖ ਤੇ ਸਿੱਖੀ.pdf/66
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ