ਪੰਨਾ:ਸਿੱਖ ਤੇ ਸਿੱਖੀ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਛੋਟੀਆਂ ਦਸਤਾਰਾਂ ਸਜਾਈ ਦਿਖਾਏ ਜਾਣ । ਸਿਖਾਂ ਦੇ ਚੇਹਰਿਆਂ ਉੱਤੇ
ਗੰਭੀਰ ਖੁਸ਼ ਤੇ ਵਰ੍ਹਦਾ ਹੋਇਆ ਆਤਮ ਰਸ ਦਿਖਾਇਆ ਜਾ ਸਕਦਾ ਹੈ।
ਮੁਗਲਈ ਕਲਮ ਦੇ ਕਈ ਸ਼ਾਹੀ ਦਰਬਾਰ ਦੇਖਣ ਵਿਚ ਆਉਂਦੇ ਹਨ,
ਪਰ ਈਕੁਣ ਦੇ ਸਿਖੀ ਦਰਬਾਰ, ਖਾਸ ਰੁਤਬਾ ਰਖਣਗੇ । ਮੁਗਲਈ
ਤਸਵੀਰਾਂ ਵਿਚ ਦੂਰ ਨੇੜੇ ਦਾ ਖਿਆਲ ਘਟ ਸੀ, ਪਰ ਹੁਣ ਏਹ ਭੁੱਲ
ਨਹੀਂ ਕਰਨੀ ਚਾਹੀਦੀ । ਮੁਗਲਾਂ ਵਾਕਰ ਏਹਨਾਂ ਤਸਵੀਰਾਂ ਦੇ ਹਾਸ਼ੀਏ
ਵੀ, ਸੋਹਣੇ ਬਣ ਸਕਦੇ ਹਨ। ਦਰਬਾਰ ਸਾਹਿਬ ਦੀ ਮੋਹਰਾ ਕਸ਼ੀ ਦੀਆਂ
ਵੇਲਾਂ ਜਾਂ ਪਗੜਾਂ ਖੂਬ ਦਿਤੀਆਂ ਜਾ ਸਕਦੀਆਂ ਹਨ । ਮੁਗਲਈ ਤੇ
ਕਾਂਗੜਾ ਕਲਮ ਨਾਲ ਪਿਛਲਾ ਚੁਗਿਰਦਾ ਜਲਦੀ ਬਝ ਸਕਦਾ ਹੈ। ਓਸ
ਵੇਲੇ ਦੀਆਂ ਪੁਸ਼ਾਕਾਂ ਆਦਿ ਇਹਨਾਂ ਕਲਮਾਂ ਵਿਚ ਜ਼ਿਆਦਾ ਫਬ ਸਕਦੀਆਂ
ਹਨ । ਏਹ ਕਲਮਾਂ ਓਸ ਵੇਲੇ ਦੇ ਅਨ੍ਹੇਰੇ ਉਤੇ ਮਿਸਾਲਾਂ ਵਾਂਗ ਚਮਕਾ
ਪਾ ਸਕਦੀਆਂ ਹਨ । ਜਿਸ ਤਰ੍ਹਾਂ ਉਮਰ ਖ਼ਿਆਮ ਦੀਆਂ ਰੁਬਾਈਆਂ ਨੂੰ
ਦਰਸਾਣ ਖ਼ਾਤਰ, ਆਪਣੇ ਢੰਗ ਤੇ ਸੂਝ ਨਾਲ, ਸਾਨੂੰ ਈਰਾਨ ਦੇਖਣਾ
ਪੈਂਦਾ ਹੈ, ਓਸੇ ਤਰਾਂ ਪਿਛਲਿਆਂ ਸਕੂਲਾਂ ਤੋਂ ਸਾਨੂੰ ਮਦਦ ਲੈਣੀ ਪੈਣੀ
ਹੈ। ਮਿਸਾਲ ਵਜੋਂ-ਅੱਜ ਕੱਲ ਦੇ ਦਸਤਾਰੇ, ਪਿਛਲਿਆਂ ਸਿੰਘਾਂ ਦੇ ਸਿਰਾਂ
ਉਤੇ ਨਹੀਂ ਸਜਾ ਸਕਦੇ । ਪਿਛਲੀਆਂ ਪੱਗਾਂ ਦੇ ਬੰਧੇਜ ਪਰਾਣੀਆਂ
ਤਸਵੀਰਾਂ ਤੋਂ ਹੀ ਲਭਣਗੇ ਤੇ ਏਹਨਾਂ ਚੀਜ਼ਾਂ ਉਤੇ ਹਰ ਸਕੂਲ ਦੀ ਕੁਝ
ਨ ਕੁਝ ਆਪਣੀ ਮੋਹਰ ਹੋਂਦੀ ਹੈ । ਏਹਨਾਂ ਸਤਰਾਂ ਦਾ ਇਹ ਮਤਲਬ
ਨਹੀਂ ਕਿ ਅਸੀਂ ਚੀਨੀ, ਜਾਪਾਨੀ ਤੇ ਯੂਰਪੀ ਰੰਗ ਲਈਏ ਹੀ ਨ।
ਜ਼ਮਾਨੇ ਦੀ ਤਰੱਕੀ ਤੋਂ ਹਰ ਹੁਨਰ ਨੂੰ ਫਾਇਦਾ ਲੈਣਾ ਚਾਹੀਦਾ ਹੈ ।
ਬਨਾਰਸ ਦੇ ਲਾਗੇ ਸਾਰ ਨਾਥ ਵਿਚ, ਬੋਧੀਆਂ ਨੇ ਮੰਦਰ
ਬਣਾਇਆ ਹੈ।ਏਸ ਮੰਦਰ ਵਿਚ ਜਾਪਾਨੀ ਆਰਟਿਸਟਾਂ ਨੇ ਬੁਧ ਜੀ ਦੀ
ਜੀਵਨ ਚਿਤਰੀ ਹੈ,ਪਰ ਪੁਰਾਣੇ ਪਹਿਰਾਵੇ ਕਰ ਕੇ ਅਜੰਤਾ ਦੀ ਰੰਗਤ
ਝਲਕਦੀ ਹੈ। ਇਸੇ ਤਰ੍ਹਾਂ ਗੁਰਬਾਣੀ ਦੀਆਂ ਤਸਵੀਰਾਂ ਵਿਚ ਰੰਗਤ
ਆਵੇਗੀ । ਕਈ ਤਸਵੀਰਾਂ ਨਰੋਲ ਨਵੇ ਰੰਗ ਵਿਚ ਬਣ ਸਕਦੀਆਂ ਹਨ।
ਅੱਜ ਕੱਲ ਦਾ ਕਾਰਟੂਨੀ ਆਰਟ ਗੁਰਬਾਣੀ ਲਈ ਬੜਾ ਫਬ
੭੦