ਪੰਨਾ:ਸਿੱਖ ਤੇ ਸਿੱਖੀ.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ ਹੈ । ਮਥੇ ਤਿਲਕ ਲਾਉਣ ਵਾਲੇ, ਜੰਞੂ ਪਾਉਣ ਤੇ ਧੋਤੀ ਬੰਨ੍ਹਣ
ਵਾਲੇ ਅਭਾਖਿਘਾ ਦਾ ਕੁਠਾ ਬਕਰਾ ਖਾ ਕੇ ਚੌਕੇ ਅੰਦਰ ਜਾਂਦੇ, ਲੱਖ ਲੱਖ
ਪਰਹੇਜ਼ ਕਰਨ ਵਾਲਿਆਂ ਭਗਤਾਂ ਦਾ ਵਾਹਵਾ ਪਲ ਖੁਲ੍ਹ ਸਕਦਾ ਹੈ। ਏਹੋ
ਕਿ ਸੈਂਕੜੇ ਲਬ, ਲੋਭ, ਦੰਭ ਤੇ ਬੇਈਮਾਨੀ ਦੇ ਕਾਰਟੂਨ, ਗੁਰਬਾਣੀ
ਵਿਚੋਂ ਨਿਕਲ ਸਕਦੇ ਹਨ।
ਏਥੇ ਕੁਝ ਤੁਕਾਂ ਤਸਵੀਰਾਂ ਵਾਹਣ ਲਈ ਦੇਣੀਆਂ ਸਨ, ਪਰ ਥਾਂ
ਦੀ ਥੁੜ ਰੋਕਦੀ ਹੈ । ਤੁਸੀਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਲੋਕਾਂ
ਵਿਚੋਂ ਜਲਦੀ ਲਭ ਸਕਦੇ ਹੋ। ਤੁਖਾਰੀ ਦਾ ਬਾਰਾਮਾਹ, ਮਾਰੂ ਦੇ ਡਖਣੇ
ਤੇ ਹੋਰ ਸੈਂਕੜਿਆਂ ਸ਼ਬਦਾਂ ਵਿਚੋਂ, ਤੁਕਾਂ ਮਿਲ ਸਕਦੀਆਂ ਹਨ।
ਗੁਰਬਾਣੀ ਸਾਂਝੀ ਚੀਜ਼ ਹੈ । ਏਸ ਲਈ ਹਿੰਦੂ ਤੇ ਮੁਸਲਮਾਨ ਵੀਰ
ਵੀ ਬੁਰਸ਼ ਚਲਾ ਸਕਦੇ ਹਨ । ਅੰਮ੍ਰਿਤਸਰ ਬੰਗਿਆਂ ਦੀ ਸਕੀਮ ਵਿਚ,
ਇਕ ਬੜਾ ਵੱਡਾ ਹਾਲ ਹੋਣਾ ਚਾਹੀਦਾ ਹੈ, ਜਿਸ ਦਾ ਨਾਂ ਗੁਰਬਾਣੀ
ਚਿਤ੍ਰਸ਼ਾਲਾ ਹੋਵੇ । ਏਥੇ ਗੁਰਬਾਣੀ ਤੇ ਆਪਣੇ ਇਤਿਹਾਸ ਦੀਆਂ ਤਸਵੀਰਾਂ
ਰਖ ਕੇ ਨਮਾਇਸ਼ਾਂ ਕਰਾਈਆਂ ਜਾ ਸਕਦੀਆਂ ਹਨ। ਸਾਡੇ ਖਾਲਸਾ
ਕਾਲਜਾਂ ਦੇ ਪ੍ਰਬੰਧਕ ਵੀ ਏਸ ਕੰਮ ਵਿਚ ਕਾਫੀ ਹੱਥ ਵਟਾ ਸਕਦੇ ਹਨ।

੭੧