ਪੰਨਾ:ਸਿੱਖ ਤੇ ਸਿੱਖੀ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਬੇ ਕੇ ਬਾਬਰ ਕੇ ਦੋਊ,
ਆਪ ਕਰੇ ਪਰਮੇਸ਼ਰ ਸੋਉ

[ਦਸਮ ਗ੍ਰੰਥ]

ਕਈ ਵਾਰ ਮੁਸੱਵਰ ਕਾਲੇ ਦੇ ਸਾਹਮਣੇ ਚਿੱਟਾ, ਪੀਲੇ ਸਾਹਮਣੇ ਨੀਲਾ, ਇਕ ਦਮ ਦੂਸਰੇ ਰੰਗ ਨਾਲੋਂ ਵਖਰਾ ਰੰਗ ਲਾ ਕੇ, ਚੀਜ਼ ਨੂੰ ਉਘਾੜਦਾ ਹੈ। ਏਸੇ ਤਰ੍ਹਾਂ ਦੇ ਰੰਗੀ ਹੁਨਰ ਦਾ ਮਾਸਟਰ ਮੁਸੱਵਰ ਗੋਰਕ ਸਾਡੇ ਪੰਜਾਬ ਦੇ ਪਹਾੜਾਂ ਵਿਚ ਵੱਸਿਆ ਹੈ। ਓਹ ਕਈ ਵਾਰ ਅੱਗ ਦਾ ਸੀਨ ਲਾਲ ਪੀਲਾ ਦੇ ਕੇ, ਸਾਹਮਣੇ ਖਲੋਤੇ ਆਦਮੀਆਂ ਨੂੰ, ਕਾਲਾ ਕਰਕੇ, ਅੱਗ ਦੀ ਚੌਣੀ ਚਮਕ ਪੈਦਾ ਕਰਦਾ ਹੈ। ਈਕਣ ਹੀ ਸਾਹਿਤ ਵਿਚ ਮਹਾਂ ਕਵੀ ਆਪਣੇ ਨਾਇਕ ਨੂੰ ਸਵਾਰਨ ਵਾਸਤੇ, ਓਹਦੇ ਸਾਹਮਣੇ ਨਖਿੱਧ ਸੁਭਾ ਦਾ ਬੰਦਾ ਲਿਆ ਖਲਿਹਾਰਦਾ ਹੈ। ਕੈਦੋ ਲੰਙੇ ਤੋਂ ਵਾਰਸ ਸ਼ਾਹ ਨੇ ਏਹੋ ਕੰਮ ਲਿਆ ਹੈ। ਪਰਮੇਸ਼ਰ ਵੀ ਮਹਾਨ ਹੁਨਰਕਾਰ ਹੈ। ਦਿਨ ਦੀ ਬਰਕਤ ਦੱਸਣ ਲਈ ਰਾਤ ਬਣਾਈ ਸੂ। ਅੱਖੀਆਂ ਦੀ ਕਦਰ ਪਵਾਉਣ ਲਈ ਅੰਨ੍ਹਿਆਂ ਨੂੰ ਜਨਮ ਦਿਤਾ ਸੂ। ਗੱਲ ਕੀ,ਮੁਕਾਬਲੇ ਨਾਲ ਹਰ ਸ਼ੈ ਦੀ ਕਦਰ ਵਧਦੀ ਹੈ। ਏਸ ਤਰ੍ਹਾਂ ਬਾਬੇ ਕਿਆਂ ਦੀ,ਬਾਬਰ ਕਿਆਂ ਕਰਕੇ, ਇਤਿਹਾਸ ਨੂੰ ਕੀ, ਮਨੁਖਤਾ ਤੇ ਰੰਗਤ ਚੜ੍ਹੀ ਹੈ।

ਬਾਬਰ ਆਇਆ, ਗੁਰੂ ਨਾਨਕ ਦੇਵ ਜੀ ਨੂੰ ਵੀ ਚੱਕੀ ਪੀਹਣੀ ਪਈ। ਜਿਸ ਇਨਸਾਨ ਨੇ ਲੋਕ-ਸੇਵਾ ਦਾ ਬੀੜਾ ਚੁੱਕਿਆ ਸੀ,ਅਜ ਬੇਦੋਸ਼ਾ ਆਮ ਲੋਕਾਂ ਦੇ ਨਾਲ ਚੱਕੀ ਪੀਹ ਰਿਹਾ ਹੈ, ਏ. ਕਲਾਸ ਨਹੀਂ ਮੰਗੀ, ਕਈ ਰਿਆਇਤ ਨਹੀਂ ਲੋਚਦਾ; ਮਰਦਾਨੇ ਤੋਂ ਚਾਰ ਪਰਾਗੇ ਨਹੀਂ