ਪੰਨਾ:ਸਿੱਖ ਤੇ ਸਿੱਖੀ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਾਲੀ ਕੋਇਲ ਤੂ ਕਿਤ ਗੁਨ ਕਾਲੀ,
ਆਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ"


ਉਪਰਲੀਆਂ ਤੁਕਾਂ ਪੜ੍ਹਦਿਆਂ ਸਵਾਦ ਆਉਂਦਾ ਹੈ। ਲਿਟ੍ਰੇਰੀ
ਰਸ ਦੀ ਸੂਝ ਹੋਂਦੀ ਹੈ, ਪਰ ਨਾਲ ਹੀ ਦਿਲ ਨੂੰ ਖੋਹ ਪੈਂਦੀ ਹੈ ਤੇ
ਇਕ ਹੂਕ ਉਠਦੀ। ਪਤਾ ਲਗਦਾ ਹੈ, ਜਿਵੇਂ ਮੈਂ ਆਪ ਹੀ ਕਿਸੇ ਦੇ
ਬਿਨਾਂ ਲੁੱਛ ਰਿਹਾਂ ਹਾਂ ।ਏਹ ਗੱਲ ਹੋਵੇ ਵੀ ਕਿਉਂ ਨ ?ਮਹਿਸੂਸ ਕਰਨ
ਵਾਲੇ ਦਿਲ ਵਿਚੋਂ ਨਿਕਲੀ ਹੋਈ ਗੱਲ, ਅਗਲੇ ਉਤੇ ਕਿਉ ਨ ਅਸਰ
ਕਰੇ ? ਸੁਣਨ ਵਾਲੇ ਤੇ ਪੜ੍ਹਨ ਵਾਲੇ ਨੂੰ ਓਸੇ ਹੀ ਚੁਗਿਰਦੇ ਵਿਚ ਲੈ
ਜਾਂਦੀ ਹੈ, ਜਿਸ ਵਿਚੋਂ ਆਪ ਪ੍ਰਗਟ ਹੋਈ ਸੀ । ਏਸੇ ਕਰਕੇ ਅਗਲੇ ਨੂੰ
ਆਪਣਾ ਕਰ ਲੈਂਦੀ ਤੇ ਓਸ ਵਿਚ ਆਪਣੀ ਰੂਹ ਪਾ ਦੇਂਦੀ ਹੈ । ਏਹੇ
ਉੱਚੇ ਸਾਹਿਤ ਦੀ ਨਿਸ਼ਾਨੀ ਹੈ, ਜਿਹੜੀ ਰਿਸ਼ੀਆਂ, ਗੁਰੂਆਂ ਤੇ ਭਗਤਾਂ
ਵਿਚ ਹੋਰ ਕਵੀਆਂ ਨਾਲੋਂ ਵਧੇਰੇ ਦਿਸਦੀ ਹੈ। ਹੋਰ ਕਵੀਆਂ ਦਾ ਜ਼ੋਰ,
ਸ਼ਬਦ-ਜਾਲ, ਅਲੰਕਾਰ ਤੇ ਘੋਟੇ ਹੋਏ ਛੰਦਾਂ ਉੱਤੇ ਹੀ ਹੋਂਦਾ ਹੈ ।
ਅਜਿਹੇ ਕਵੀ ਇਕ ਸੋਚ-ਉਡਾਰੀ ਦਾ ਅਰਸ਼ ਜਿਹਾ ਵਸਾ ਦੇਂਦੇ ਹਨ।
ਕਈ ਸਿਆਣੇ ਲਫਜ਼ਾਂ ਨਾਲ ਸੁਣਨ ਵਾਲਿਆਂ ਦਾ ਘਰ ਪੂਰਾ ਕਰ
ਜਾਂਦੇ ਹਨ । ਨਿਰਾ ਦਿਲ ਬੋਲੇ ਤਾਂ ਜਜ਼ਬਾ ਪੈਂਦਾ ਹੈ, ਜੇ ਹਲਕਾ ਜਜ਼ਬਾ
ਹੋਵੇ, ਮਾੜੀ ਜਿਹੀ ਹਵਾੜ ਹੋਵੇ ਤਾਂ ਕੰਨੀ ਖਲੋਦੀ ਹੀ ਨਹੀਂ, ਅਸਰ
ਰਤੀ ਭਰ ਨਹੀਂ ਹੋਂਦਾ । ਜੇ ਜਜ਼ਬਾ ਦਿਮਾਗ ਦੇ ਅਧੀਨ ਕਰਕੇ ਲਿਖਿਆਂ
ਜਾਵੇ, ਤਾਂ ਪਉਂ ਬਾਰਾਂ ।
ਹੁਣ ਤੁਕਾਂ ਦੀ ਬਹਾਰ ਤੱਕੋ । ਕੋਇਲ ਕਾਲੀ ਹੈ । ਅੱਗ ਨੇ ਸਾੜ
ਸੁੱਟੀ ਹੈ, ਸੜ ਕੇ ਕਾਲੀ-ਸ਼ਾਹ ਹੋ ਗਈ ਹੈ । ਕੋਇਲ ਤੋਂ ਕਾਲੇ ਹੋਣ ਦਾ
੭੨