ਪੰਨਾ:ਸਿੱਖ ਤੇ ਸਿੱਖੀ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਬੱਬ ਪੁੱਛਿਆ ਗਿਆ ਹੈ, ਕੋਇਲ ਔਗੁਣ ਨਾਲ ਕਾਲੀ ਨਹੀਂ। ਏਥੇ
ਕਲੱਤਣ ਵੀ ਗੁਣ ਹੈ । ਗੁਣ ਹੋਵੇ ਕਿਉਂ ਨ ? ਦੁਨੀਆਂ ਦੀ ਕਿਹੜੀ
ਸ਼ੈ ਹੈ, ਜਿਸ ਵਿਚ ਕੋਈ ਗੁਣ ਨਹੀਂ ? ਸੋ ਕਾਲਖ ਵਿਚ ਵੀ ਗੁਣ ਹੈ।
ਓਹ ਗੁਣ ਅਇਆ ਕਿਸ ਤਰਾਂ ? ਓਹ ਕਾਲਖ ਭਾਈ ਕਿਉ ? ਕਿਉਂਕਿ
ਬਿਰਹੋ ਦੀ ਅੱਗ ਲਗੀ ਹੈ। ਏਹ ਬਿਰਹਾ ਕੀ ਵਸਤ ਹੈ ? ਸ਼ੇਖ ਫਰੀਦ
ਜੀ ਦਸਦੇ ਹਨ-
“ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥
ਫਰੀਦਾ ਜਿਤ ਤਨ ਬਿਰਹੁ ਨ ਊਪਜੈ ਸੋ ਤਨ ਜਾਣ ਮਸਾਨੁ ॥"
ਬ੍ਰਿਹੋ ਤੋਂ ਬਿਨਾਂ ਤਨ ਮਸਾਣ ਹੈ । ਬਿਰਹਾ ਤਾਂ ਹੀ ਹੋਵੇਗਾ,
ਜੇ ਪਹਿਲਾਂ ਪਿਆਰ ਪਿਆ ਹੋਵੇ। ਸੋ ਕਿਸ ਤਰ੍ਹਾਂ ਸਾਹਿਤਕ ਅੰਦਾਜ਼ ਨਾਲ
ਸੁਝਾ ਗਏ ਕਿ ਕੋਇਲ ਨੇ ਪਹਿਲਾਂ ਪੂਰੀ ਕੀਤੀ ਸੀ।
ਬਾਬਾ ਫਰੀਦ ਜੀ ਓਤੇ ਸਫੀਆ ਦੀ ਰੰਗਤ ਮੀ। ਰਬ ਨੂੰ ਤਨੋਂ
ਮਨੋ ਪਿਆਰਦੇ ਸਨ,ਜਦੋ ਓਹ ਮਿਲਿਆ ਜਾਪਦਾ ਨਹੀ ਸੀ, ਬਿਰਹੋ ਤੇ
ਵੈਰਾਗ ਨਾਲ ਕਲਪਦੇ ਤੇ ਬਉਰ ਹੋ ਜਾਂਦੇ ਸਨ। ਬਉਰਾ ਹੋਣਾ ਹੀ ਇਕ
ਜੀਵਨ ਸੀ। ਕਲਪਣਾ ਹੀ ਇਕ ਅਤੁੱਟ ਭਾਲ ਸੀ। ਫਰੀਦ ਜੀ ਜੀਵਨ-
ਨੂਰ ਆਪਣੇ ਵਾਸਤੇ ਹੀ ਨਹੀਂ ਲਭਦੇ ਸਨ, ਹੋਰਾਂ ਭੁੱਲਿਆ ਭਟਕਿਆਂ
ਨੂੰ ਵੀ ਅਸਲੀ ਚਾਨਣ ਦਿਖਾਕੇ ਰਾਹੇ ਪਾਉਣਾ ਚਾਹੁੰਦੇ ਸਨ। ਭਗਤੀ
ਲਹਿਰ ਦੇ ਭਗਤਾਂ ਤੇ ਫਕੀਰਾਂ, ਕਈ ਪੁਰਾਣ ਰਿਸ਼ੀਆਂ ਵਾਂਗ ਆਪ ਹੀ
ਆਨੰਦ ਲੈਣਾ ਨਹੀਂ ਚਾਹਿਆ, ਸਗੋਂ ਦੁਨੀਆਂ ਨੂੰ ਰਸ ਲੈਣ ਦਾ ਵੱਲ
ਸਿਖਾਇਆ। ਭਗਤੀ ਲਹਿਰ ਵਾਲੇ, ਭਾਰਤ ਤਾਂ ਛਡਿਆ ਅਰਬ ਤਕ
ਗਏ, ਪਰ ਰਿਸ਼ੀ ਏਸ ਤਰ੍ਹਾਂ ਨਹੀਂ ਫਿਰੇ ਤੁਰੇ ਸਨ। ਰਿਸ਼ੀ ਆਤਮ
ਖੋਜੀ ਸਨ। ਭਗਤੀ ਲਹਿਰ ਵਾਲੇ ਲੋਕ-ਹਿਤ ਲਈ ਸਾਰੇ ਘੁੰਮਦੇ ਸਨ ।
ਸ਼ੇਖ ਫਰੀਦ ਜੀ ਨ ਪਾਕ ਪਟਨ ਦਾ ਹਲਕਾ ਸਰ ਕਰ ਛਡਿਆ ਸੀ ।
ਜਦੋ ਕੋਈ ਔਗਣ ਹੋ ਜਾਂਦਾ, ਓਦੋਂ ਆਪਣੇ ਤੋਂ ਰਬ ਨੂੰ ਦੂਰ ਜਾਣਦੇ ।
ਅਜਿਹੇ ਵਲ ਆਪ ਹਥ ਮਲਦੇ, ਦਿਲ ਤਪ ਜਾਂਦਾ,ਪਰ ਤਪਿਆ ਹੋਇਆ ।
ਦਿਲ ਵੀ, ਕਿਸੇ ਨੂੰ ਤਾਅਨਾ ਨਹੀਂ ਸੀ ਮਾਰਦਾ । ਕਿਸੇ ਦਾ ਹੀਆ
੭੩