ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰ


ਸੰਗੀਤ ਦਾ ਸਾਹਿਤ ਨਾਲ ਮੇਲ ਹੈ । ਚੰਗਾ ਰਾਗੀ, ਪੜ੍ਹਿਆ ਨ
ਵੀ ਹੋਵੇ,ਤਾਂ ਵੀ ਓਹਨੂੰ ਸਾਹਿਤ ਦੀ ਸੂਝ ਜ਼ਰੂਰ ਹੋਂਦੀ ਹੈ ।ਗੁਰੂ ਅਰਜਨ
ਦੇਵ ਦੇ ਰਬਾਬੀਆਂ ਨੂੰ ਤਾਂ ਖਾਸ ਸਮਝ ਸੀ । ਸੱਤੇ ਬਲਵੰਡ ਨੇ ਵਾਰ ਵੀ
ਲਿਖੀ । ਹਜ਼ੂਰ ਨੇ ਪ੍ਰਵਾਨ ਕਰ ਕੇ ਆਦਿ ਗ੍ਰੰਥ ਜੀ ਦੀ ਬੀੜ ਵਿਚ ਚਾੜ੍ਹੀ ।
ਵਾਰ ਨੂੰ ਰਾਗ ਰਾਮਕਲੀ ਵਿਚ ਥਾਂ ਮਿਲੀ।
ਉਪਰਲੀ ਤੁਕ ਗੁਰੂ ਅੰਗਦ ਦੇਵ ਜੀ ਦੀ ਉਸਤਤੀ ਵਿਚ ਹੈ।
ਵਾਰ ਤੇ ਭਟਾਂ ਦੇ ਸਵਈਆਂ ਵਿਚ ਚੋਖਾ ਫਰਕ ਹੈ। ਉਸਤਤ ਦੋਵੇ ਕਰਦੇ
ਹਨ, ਪਰ ਆਪਣੇ ਆਪਣੇ ਢੰਗ ਨਾਲ। ਭੱਟਾਂ ਨੂੰ ਪੁਰਾਣਿਕ ਕਥਾਂ ਯਾਦ
ਹਨ ਤੇ ਓਸ ਅਸਰ ਹੇਠ ਗੁਰੂਆਂ ਨੂੰ ਬਿਆਨਦੇ ਹਨ । ਬੋਲੀ ਦਾ ਝੁਕਾ
ਵੀ ਬ੍ਰਿਜਭਾਸ਼ਾ ਵਲ ਹੈ, ਪਰ ਸੱਤਾ ਬਲਵੰਡ ਪੰਜਾਬੀ ਦੇ ਮਾਹਿਰ ਹਨ।ਬ੍ਰਿਜ
ਭਾਸ਼ਾ ਦੇ ਵੀ ਜਾਣੁ ਹਨ ਤੇ ਵਲੇ ਸਿਰ ਲਫਜ਼ ਜੜ ਜਾਂਦੇ ਹਨ । ਏਹਨਾਂ
ਜਿਸ ਤਰ੍ਹਾਂ ਗੁਰੂਆਂ ਨੂੰ ਦੇਖਿਆ, ਓਸ ਤਰਾਂ ਬਿਆਨਿਆ । ਭੱਟਾਂ ਨੇ
ਤਸੱਵਰੀ ਚੋਜ ਕੀਤੇ । ਵਾਰ ਵਾਲਿਆਂ ਅਸਲੀਅਤ ਨੂੰ ਢਾਲ ਕੇ ਪੌੜੀਆਂ
ਦੀਆਂ ਰੈਣੀਮ ਬਣਾ ਦਿਤੀਆਂ ਹਨ । ਸਮੁੰਦਰ ਰਿੜਕਣਾ ਆਦਿ ਦਾ
ਹਵਾਲਾ ਦੇ ਕੇ ਵੀ, ਆਪਣੀ ਲੀਕ ਤੇ ਹੀ ਚੱਲੇ ਹਨ । ਪੰਜਾਂ ਗੁਰੂਆਂ ਦਾ
ਸਰਸਰੀ ਇਤਿਹਾਸ ਆ ਗਿਆ ਹੈ। ਲੰਗਰ ਕਿਸ ਤਰ੍ਹਾਂ ਦੇ ਲਗਦੇ ਸਨ ?
ਖੀਰ ਕਿਸ ਤਰ੍ਹਾਂ ਦੀ ਹੋਂਦੀ ਸੀ ? ਅਜਿਹੀਆਂ ਸਭ ਗੱਲਾਂ ਨੂੰ ਨਿੱਕੀ
ਜਿੰਨੀ ਵਾਰ ਵਿਚ ਬੰਨ੍ਹ ਦਿੱਤਾ ਹੈ। ਸੱਤਾ ਬਲਵੰਡ ਸੰਛੇਪਤਾ ਦੇ ਮਾਲਕ
ਹਨ । ਕਈ ਤੁਕਾਂ ਵਿਚ ਸਾਹਿਤਕ ਰਸ ਭਰਿਆ ਹੈ, ਜਿਵੇਂ:-

"ਨੇੜੇ ਦਿਸੈ ਮਾਤ ਲੋਕ ਤੁਧੁ ਸੁਝੈ ਦੂਰ"


੭੬