ਪੰਨਾ:ਸਿੱਖ ਤੇ ਸਿੱਖੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਜੇ ਤਉ ਪਿਰੀਆ ਕੀ ਸਿਕ
ਹਿਆਉ ਨ ਠਾਹੇ ਕਾਹੀਦਾ"


ਬਾਬਾ ਫਰੀਦ ਜੀ ਆਪਣੇ ਸਜਣ ਦੇ ਮਿਲਣ ਦੀ ਤੀਬਰ ਇੱਛਾ
ਰਖਦੇ ਹਨ ।ਬਿਰਹਾ ਨੂੰ ਆਪ ਨੇ ਬਹੁਤ ਸੁੰਦਰ ਢੰਗ ਨਾਲ ਦੱਸਿਆ ਹੈ ।
ਏਥੇ ਵੀ ਪਿਆਰੇ ਦੀ ਸਿੱਕ ਹੈ। ਓਹ ਇੱਕ ਪੂਰੀ ਕਿਸ ਤਰਾਂ ਹੋਵੇ ?
ਕਹਿੰਦੇ ਹਨ, ਕਿਸੇ ਦਾ ਦਿਲ ਨਾ ਦੁਖਾਓ । ਬਾਬਾ ਜੀ ਨੇ ਬੜੇ ਸੋਹਣੇ ਢੰਗ
ਨਾਲ ਦਸਿਆ ਹੈ ਕਿ ਰੱਬ ਹਰ ਹਿਰਦੇ ਵਿਚ ਹੈ ਤੇ ਪਿਆਰ ਦਾ ਚਾਹਵਨ
ਹੈ। ਲਿਟ੍ਰੇਰੀ ਰੰਗ ਏਨਾ ਫ਼ਬਵਾਂ ਹੈ ਕਿ ਕਹਿਣ ਦੀ ਗੱਲ ਨਹੀਂ। ਭਾਵ
ਏਨਾ ਖੁਲ੍ਹਾ ਹੈ ਕਿ ਹੈਰਾਨ ਹੋਈਦਾ ਹੈ ਪਈ ਕਿਵੇਂ ਚਾਰ ਅਖਰਾਂ ਵਿਚ ਗਲ
ਬੰਦ ਹੋ ਗਈ ਹੈ ।
'ਠਾਹੇ’ ਦਾ ਲਫਜ਼ ਬੜਾ ਟਿਕਾਣੇ ਦਾ ਹੈ। ਹਾਲੀਂ ਵੀ ਰਿਵਾਜ
ਹੈ,ਜੋ ਪੁਰਾਣੀਆਂ ਬੁੱਢੀਆਂ ਹਦਵਾਣਿਆਂ ਦੇ ਬੀਆਂ ਨੂੰ ਚੱਟੂ ਦੇ ਉਤੇ ਪੱਥਰ
ਦਾ ਚਕਲਾ ਧਰ ਕੇ, ਗਿਠ ਭਰ ਡੰਡੇ ਨਾਲ ਉੱਤੇ ਹਲਕੀ ਸੱਟ ਲਾਂਦੀਆਂ
ਹਨ ਤੋਂ ਬੀ ਦੋਫਾੜ ਹੋ ਜਾਂਦਾ ਹੈ । ਏਹ ਕਹਾਉ ਦਾ ਹੈ 'ਠਾਹਣਾ ।'
ਹਿਰਦੇ ਨੂੰ ਠਾਹੋ ਨ, ਦੋ ਟੁੱਕ ਨ ਕਰੋ । ਠਾਹਣਾ ਸਤਾਉਣ ਨਾਲੋਂ, ਵਧੇਰੇ
ਤੇਜ਼ ਲਫਜ਼ ਹੈ । ਸਤਾਉਣ ਨਾਲ ਤਾਂ ਦੁਖ ਹੈ । ਓਹਦਾ ਤੋੜ ਹੋ ਸਕਦਾ
ਹੈ, ਪਰ ਜੇ ਹਿਰਦਾ ਨਾਹ ਸੁੱਟਿਆ ਤਾਂ ਗੱਲ ਖਤਮ । ਜੇ ਸਖਤ ਤੋਂ
ਸਖਤ ਬੋਲੀਆਂ ਦਿਨ ਦਿਹਾੜ ਵੱਜਦਿਆਂ ਰਹੀਆਂ ਤਾਂ ਹਿਰਦਾ ਦੋ ਟੁੱਕ ਹੀ
ਹੋਣਾ ਹੈ । ਸਹਿਜ ਸਭਾ ਵੀ, ਕੋਈ ਭੈੜੀ ਗੱਲ ਨਿਕਲ ਜਾਂਦੀ ਹੈ।
ਅਗਲੇ ਦਾ ਦਿਲ ਸਤਦਾ ਹੈ, ਜਿਸ ਨੂੰ ਮੁਆਫੀ ਮੰਗਿਆਂ ਜਾਂ ਆਪਣੇ
ਚੰਗੇ ਕਰਮ ਨਾਲ ਦਰੁਸਤ ਕਰ ਸਕੀਦਾ ਹੈ।
੭੯