ਪੰਨਾ:ਸਿੱਖ ਤੇ ਸਿੱਖੀ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਾ ਜੀ ਬੜੇ ਪਿਆਰ ਨਾਲ, ਮੁਰੀਦ ਦੀ ਪਿੱਠ ਉਤੇ ਹੱਥ ਫੇਰ
ਕੇ ਕਹਿੰਦੇ ਹਨ; 'ਪੁਤਰ ! ਕਿਸੇ ਦਾ ਦਿਲ ਨਹੀਂ ਦੁਖਾਈਦਾ', ਬੜਾ
ਬਜ਼ੁਰਗਾਨਾ ਲਹਿਜਾ ਹੈ । ਸਖਤ ਤੇ ਕੁਰਖਤ ਲਫਜ਼ ਨਹੀਂ । ਏਨਾ ਵੀ
ਨਹੀਂ ਕਿਹਾ ਪਈ ਅਗਲੇ ਤੇਰਾ ਦਿਲ ਦੁਖਾਣਗੇ । ਨਹੀਂ ਤਾਂ ਬਿਆਨ
ਵਿਚ ਤੁਰਸ਼ੀ ਆ ਜਾਣੀ ਸੀ। ਤੁਰਸ਼ੀ ਨਾਲ ਏਸ ਪਿਆਰ ਸਮਝਾਉਣੀ
ਜੁਗਤੀ ਦਾ ਅਸਰ ਜਾਂਦਾ ਰਹਿਣਾ ਸੀ। ਪਿਆਰ ਨਾਲ ਕਹਿ ਕੇ ਏਹ ਦੱਸ
ਦਿਤਾ ਹੈ, ਜੇ ਪਿਆਰੇ ਦੀ ਲੋੜ ਹੈ ਤਾਂ ਕਿਸੇ ਦਾ ਹੀਆ ਨਹੀਂ ਠਾਹਣਾ
ਚਾਹੀਦਾ। ਫ਼ਰੀਦ ਜੀ ਦਬਾ ਪਾਕੇ ਨਹੀਂ ਕਹਿੰਦੇ । ਮੁਰੀਦ ਸਿਆਣਾ ਤੇ
ਪੜ੍ਹਿਆ ਗੜ੍ਹਿਆ ਹੈ, ਆਪ ਵਿਚਾਰੇਗਾ । ਦਬਾ ਨਾਲ ਮੁਰੀਦ ਛਿੱਥਾ ਪੈ
ਜਾਂਦਾ । ਏਸ ਵਾਸਤੇ ਬਾਬਾ ਜੀ ਨੇ ਨਰਮੀ ਦਾ ਪੈਤੜਾ ਰਖਿਆ ਹੋਇਆ
ਹੈ। ਕਦੇ ਕਦੇ ਕਰੜੇ ਬਲ ਕਹਿ ਜਾਂਦੇ ਹਨ, ਜਿਵੇਂ 'ਬਨਿਮਾਜਾ ਕੁਤਿਆ
ਏਹ ਨ ਭਲੀ ਰੀਤ ।’
ਸ਼ੇਖ ਜੀ ਨੇ ਓਹੋ ਗੱਲ ਆਖੀ, ਜਿਹੜੀ ਇਕ ਰਾਜ ਕੁਮਾਰ
ਨੇ ਕਈ ਸਦੀਆਂ ਪਹਿਲਾਂ ਆਖੀ ਸੀ । ਓਸ ਨੇ ਦਇਆ ਤੇ ਰਹਿਮ ਦੀ
ਰੌ ਚਲਾਈ ਸੀ । ਓਸ ਰਹਿਮ ਦਾ ਅਸਲੀ ਭਾਵ ਫਰੀਦ ਜੀ ਨੇ ਦਸਿਆ ।
ਕਿਸੇ ਨੂੰ ਨਿਰਾ ਤਲਵਾਰ ਮਾਰ ਕੇ ਅਹਿੰਸਾ ਦਾ ਉਲੰਘਣ ਨਹੀਂ
ਹੁੰਦਾ, ਸਗੋਂ ਬਲੀ ਮਾਰਨਾ, ਕੁਬੋਲ ਬੋਲਣਾ ਵੀ ਹਿੰਸਾ ਹੈ,ਏਸ ਤੋਂ ਰੋਕਣਾ
ਚਾਹੁੰਦੇ ਸਨ ।
ਹਿਰਦਾ ਤੋੜਨ ਦਾ ਜੋ ਸਿਲਾ ਮਿਲਣਾ ਹੈ, ਦੱਸਿਆ ਨਹੀਂ, ਪਰ
ਲਫਜ਼ਾਂ ਦਾ ਬੰਧੇਜ, ਕਹਿਣੀ ਦਾ ਸੁਚੱਜਾ ਢੰਗ ਫੁੱਟ ਫੁੱਟ ਕੇ ਕਹਿ ਰਿਹਾ
ਹੈ ਕਿ ਏਹ ਇਵਜ਼ਾਨਾ ਮਿਲਣਾ ਹੈ । ਬਾਬਾ ਜੀ, ਪਰਬਤ ਨੂੰ ਰਾਈ
ਬਣਾ ਕੇ, ਭਾਵ ਘਟਣ ਨਹੀਂ ਦੇਂਦੇ। ਬੜਾ ਸਾਹਿਤਕ ਗੁਣ ਹੈ । ਪੰਜਾਬ
ਨੂੰ ਮਾਣ ਹੈ ਕਿ ਓਹਦਾ ਏਹ ਸ਼ਾਇਦ, ਪਹਿਲਾ ਸ਼ਾਇਰ ਅਣਬਣੀ ਬੋਲੀ
ਨੂੰ ਰੰਗ ਲਾ ਕੇ ਅਗਲਿਆਂ ਸ਼ਾਇਰਾਂ ਦਾ ਸਦੀਆਂ ਦਾ ਕੰਮ ਸਾਲਾਂ ਵਿਚ
ਮੁਕਾ ਗਿਆ ਹੈ। ਆਪ ਪੰਜਾਬੀ ਦੇ ਬਾਲਮੀਕ ਅਖਵਾ ਸਕਦੇ ਹਨ ।
ਫਰੀਦ ਜੀ ਪੰਜਾਬੀ ਬੋਲੀ ਦੇ ਮਹਾਂ ਪੰਡਿਤ ਹਨ, ਕੱਚੀ ਜ਼ਬਾਨ ਨੂੰ ਪੱਕੀ
੯੦