ਪੰਨਾ:ਸਿੱਖ ਤੇ ਸਿੱਖੀ.pdf/80

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜੋਬਨ ਜਾਦੇ ਨ ਡਰਾ ਜੇ ਸਹਿ ਪ੍ਰੀਤ ਨ ਜਾਇ'


ਜੋਬਨ ਮਨ ਨੂੰ ਹੁਲਾਰਾ ਦੇਣਾ ਵਾਲਾ ਲਫ਼ਜ਼ ਹੈ । ਇਕ ਅਗਾਂਹ
ਵਧੂ ਸ਼ਬਦ ਜਾਪਦਾ ਹੈ। ਕਈ ਥਾਈ ਜਾਂ ਕਈ ਵਾਰੀ ਜੋਬਨ ਹੀ ਜੀਵਨ
ਸਮਝਿਆ ਜਾਂਦਾ ਹੈ । ਜੋਬਨ ਨਾਂ ਜਵਾਨੀ ਦਾ ਹੈ । ਜੋ ਸਵਾਦ 'ਜੋਬਨ'
ਕਹਿਆਂ ਆਉਂਦਾ ਹੈ,ਓਹ ਜਵਾਨੀ ਆਖਿਆਂ ਨਹੀਂ ਮਿਲਦਾ । ਜੋਬਨ
ਵਿਚ ਹੁਸਨ ਵੀ ਭਾਅ ਮਾਰਦਾ ਹੈ । ਜੋਬਨ ਮੰਦਰਤਾ ਦੀ ਤਸਵੀਰ ਨੂੰ
ਪ੍ਰਗਟ ਕਰਨ ਲਈ, ਹਲਕੇ ਜਿਹੇ ਰੰਗ ਦੀ ਛੋਹ ਦਾ ਕੰਮ ਕਰਦਾ ਹੈ।
ਜੋਬਨ ਨੂੰ ਹਰ ਮੁਲਕ ਦੇ ਸ਼ਾਇਰਾਂ ਸਲਾਹਿਆ ਹੈ । ਸ਼ਾਇਰ ਹੁਸਨ ਤੇ
ਜਵਾਨੀ ਦੀ ਨਾੜ ਨੂੰ ਵਾਹਵਾ ਜਾਣਦੇ ਹਨ। ਜੋਬਨ ਉਤੇ ਹਿੰਦ ਦਾ ਮਹਾਂ
ਕਵੀ ਕਾਲੀ ਦਾਸ ਵੀ ਮੋਹਿਤ ਹੋਇਆ ਹੋਇਆ ਸੀ । ਓਸ ਨੇ ਰਾਜਾ
ਦੁਸ਼ਿਅੰਤ ਦੇ ਮੂੰਹੋ ਤਪਸਣੀ ਸ਼ਕੁੰਤਲਾ ਬਾਬਤ ਕਹਾਇਆ ਸੀ 'ਏਹਦੇ
ਸੀਨੇ ਕਲਮਾਂ ਦੀ ਤਰ੍ਹਾਂ ਹਨ, ਜਿਵੇਂ ਕੰਵਲਾਂ ਉਤੋਂ ਸਿਬਾਲ (ਜਾਲਾ) ਆ
ਜਾਂਦਾ ਹੈ, ਤਿਵੇਂ ਏਹਨੇ ਸੀਨਿਆਂ ਉਤੇ, ਆਸ਼ਰਮੀ ਲੀੜੇ ਪਾਏ ਹੋਏ
ਹਨ ।
ਭਗਤੀ ਲਹਿਰ ਵਾਲਿਆਂ ਨੇ ਵੀ ਜੋਬਨ ਨੂੰ ਵਡਿਆਇਆ ਹੈ ।
ਮਹਾਂ ਕਵੀ ਸੂਰ ਦਾਸ ਤੇ ਓਹਨਾਂ ਦੇ ਸੱਤ ਸਾਥੀਆਂ ਦੀਆਂ ਕਈ ਮਿਸਾਲਾਂ
ਲਭ ਸਕਦੀਆਂ । ਭਗਤੀ ਲਹਿਰ ਵੇਲੇ ਹੀ ਪਾਕ ਪਟਨ ਵਿਚ ਬਾਬਾ
ਫਰੀਦ ਹੋਏ । ਰੇਤਲਾ ਇਲਾਕਾ ਸੀ, ਵੱਸੋਂ ਖਿਲਰੀ ਹੋਈ ਸੀ ਤੇ ਲੋਕ
ਹਰ ਇਲਮੋਂ ਘੱਟ ਜਾਣੂ ਸਨ । ਆਪ ਕੱਲਰੀ ਭੋਂ ਵਿਚ ਕੰਵਲ ਵਾਂਗ
ਹੋਏ । ਕੌਲ ਫੁਲ ਵਿਚੋਂ, ਜੋਬਨ ਡੁਲ੍ਹ ਡੁਲ੍ਹ ਪੈਂਦਾ ਹੈ ਤੇ ਜੋਬਨ ਠਾਠਾਂ
ਮਾਰਦਾ ਹੈ । ਕਮਲ ਆਪਣੇ ਆਪ, ਅਗਲੇ ਨੂੰ ਹੁਸਨ-ਪ੍ਰੀਤੀ ਦੀ ਰੀਝ
੮੨