ਪੰਨਾ:ਸਿੱਖ ਤੇ ਸਿੱਖੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਦਾ ਕਰਦਾ ਹੈ, ਖੂਬਸੂਰਤੀ ਮਾਣਨ ਦਾ ਰਸ ਉਪਜਾਉਂਦਾ ਹੈ । ਹੁਸਨ
ਦਾ ਵੇਰਵਾ ਦੇਣ ਲਈ ਆਪ ਹੀ ਕਿਤਾਬ ਹੈ ਤੇ ਆਪ ਹੀ ਹੁਸਨ-ਪਰਖਨੀ
ਬਿਰਤੀ ਚਮਕਾਉ ਉਸਤਾਦ ਹੈ ।
ਸੰਸਕ੍ਰਿਤ ਵਿਚ ਇਕ ਅਟੱਲ ਸਚਿਆਈ ਆਉਂਦੀ ਹੈ 'ਸਤਿਅਮ
ਸ਼ਿਵਮ ਸੁੰਦਰਮ ਸਤਿ(ਸਚ)ਸ਼ਿਵਮ ਕਲਿਆਣ ਸਰੂਪ(ਸੁਖੀ ਤੇ ਸੁਖੀ
ਕਰਨ ਵਾਲੀ, ਮੁੰਦਰਮ'(ਖੂਬਸੂਰਤ) ਹੈ । ਗਲ ਬਣੀ ਕਿ ਸੱਚ
ਕਿਉਂਕਿ ਸੁੰਦਰ (ਹੁਸਨ) ਹੈ, ਇਸ ਲਈ #ਖੀ ਕਰਨ ਵਾਲਾ ਹੈ।
ਸੱਚ ਸੁੰਦਰ ਕਿਉਂ ਹੈ ? ਦੂਜੇ ਲਫ਼ਜ਼ਾ ਵਿਚ ਸੱਚ ਪਿਆਰਾ ਕਿਉਂ ਹੈ?ਏਸ
ਲਈ ਕਿ ਸੁਖੀ ਕਰਨ ਵਾਲਾ ਹੈ । ਕਈ ਵਾਰੀ ਕਹੀਦਾ ਹੈ, ਓਹ ਚੀਜ਼
ਸੋਹਣੀ ਹੈ, ਮਤਲਬ ਹੋਂਦਾ ਹੈ ਪਿਆਰੀ ਦਾ। ਪਿਆਰੀ ਕੀ ਹੋਈ ?
ਪ੍ਰੀਤੀ । ਸੋ ਸਹੁ ਦੀ ਪ੍ਰੀਤੀ ਮਹਾਨ ਵਸਤੂ ਹੈ। ਪ੍ਰੀਤੀ ਜੋਬਨ ਨੂੰ ਬਹਾਰ
ਦੇਣ ਵਾਲੀ ਹੈ । ਪ੍ਰੀਤੀ ਤੋਂ ਬਿਨਾ ਕਈ ਜਣਨ ਤੇ ਹੁਸਨ ਵੀ ਕਹਿ ਲਵੋ
ਸੁੱਕ ਮੁੱਕ ਜਾਂਦੇ ਹਨ। ਇਹ ਪ੍ਰੀਤੀ ਖੁਲ੍ਹੇ ਪਮਾਨੇ ਦੀ ਹੈ। ਸ਼ਹੁ ਦੀ ਪ੍ਰੀਤੀ
ਜੋ ਹੋਈ । ਓਹ ਸਹੁ ਜੋ ਜੱਗ ਦਾ ਖਸਮ ਹੈ। ਦੁਨੀਆਂ ਨੂੰ ਪਿਆਰੀ
ਇਸਤ੍ਰੀ ਵਾਂਗ ਸੁਖੀ ਰਖਣਾ ਚਾਹੁੰਦਾ ਹੈ। ਕਈ ਵਾਰੀ ਤੀਵੀਂ ਕੰਤ ਨੂੰ
ਖਿਚਦੀ ਹੈ। ਆਪਣੇ ਜੋਬਨ ਨੂੰ ਸੰਭਾਲ ਕੇ ਰਖਦੀ ਹੈ। ਖੋਂਦ ਵੇਖ ਵੇਖ ਕੇ
ਰੀਝਦਾ ਹੈ। ਜੋ ਜੋਬਨ ਚਲਾ ਵੀ ਜਾਵੇ ਤਾਂ ਇਸਤਰੀ ਲੋਚਦੀ ਹੈ ਕਿ
ਸਾਈਂ ਪ੍ਰੀਤੀ ਕਰੇ। ਜੋਬਨ ਕੋਲੋਂ ਵੀ ਪ੍ਰੀਤ ਵਡੇਰੀ ਹੋਈ। ਪ੍ਰੀਤ ਹਿਤ
ਸਿਖਾਉਦੀ ਹੈ। ਦਰਦ ਵੰਡਾਉਣ ਦੀ ਸੁਝ ਦੇਂਦੀ ਹੈ।
ਫਰੀਦ ਜੀ ਨੇ ਕਈ ਮਿਸਾਲਾਂ ਵਿਚ ਪ੍ਰੀਤੀ ਦੇ ਕਈ ਅੰਗ ਦਸੇ
ਹਨ। ਇਕ ਥਾਂ ਦੱਸਿਆ:-
"ਕਤਿਕ ਕੂੰਜਾ ਚੇਤਿ ਡਉ ਸਾਵਣ ਬਿਜੁਲੀਆ
ਸੀਆਲੇ ਸੋਹੰਦੀਆ ਪਿਚ ਗਲ ਬਾਹੜੀਆ"
ਆਪ ਨੇ ਪਿਰੀ ਦੇ ਗਲ ਬਾਹਾਂ ਪਾਈਆਂ, ਯਕੀਨਨ ਪਾਈਆਂ ।
ਲੋਕਾਂ ਨਾਲ ਪਿਆਰ ਕਰਦੇ ਸਨ,ਭੁੱਲਿਆਂ ਨੂੰ ਦੇਖ ਕੇ ਤੜਫਦੇ ਸਨ ।
ਪਿਆਰ ਕਰਨਾ ਹੀ ਪਿਰੀ ਗਲ ਬਾਹਾਂ ਪਾਉਣਾ ਸੀ। ਕਈ ਆਦਮੀ
੮੩