ਪੰਨਾ:ਸਿੱਖ ਤੇ ਸਿੱਖੀ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਰਹਾ ਦੱਸ ਜਾਂਦੇ ਹਨ । ਮਿਲਾਪ ਵੇਲੇ ਚੁਪ ਸਾਧਦੇ ਹਨ, ਪਰ ਫਰੀਦ
ਜੀ ਨੇ ਸੰਜੋਗ ਪਿਆਰ ਦਾ ਰਸ ਲੀਤਾ ਹੈ ਤੇ ਪਾਠਕ ਨੂੰ ਵੀ ਪੜ੍ਹ ਕੇ ਖੁਸ਼ੀ
ਹੋਂਦੀ ਹੈ।
ਵਿਛੋੜੇ ਦੇ ਸ਼ਿੰਗਾਰ ਨਾਲ ਆਪ ਦੀ ਬਾਣੀ ਮੂੰਹੋਂ ਮੂੰਹ ਭਰੀ ਹੋਈ
ਹੈ, ਜਿਹਾ ਕੁ :-

ਅਜ ਨ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਇ ॥


ਆਪ ਜੀ ਦਾ ਸ਼ਹੁ ਨਾਲ ਪਿਆਰ ਸੀ; ਕਿਉਂਕਿ ਜੋਬਨ ਸੀ । ਸ਼ਹੁ
ਵੀ ਏਹਨਾਂ ਉਤੇ ਡੁਲ੍ਹਿਆ ਹੋਇਆ ਸੀ । ਆਪ ਨੇਮ ਨਿਭਾਂਦੇ ਸਨ, ਇਕ
ਸਾਰ ਓਹਦੇ ਵਲ ਜਾਂਦੇ ਸਨ। ਜਾਣਾ ਕੀ ਸੀ ? (ਸ਼ੁਭ ਗੁਣਾਂ ਨੂੰ
ਅਪਣਾਉਣਾ) ਜੇ ਕਿਧਰੇ ਸ਼ੁਭ ਗੁਣਾਂ ਦਾ ਨੇਮ ਟੁੱਟ ਜਾਂਦਾ ਜਾਂ ਇਕ ਪਾਸੇ
ਅਸ਼ੁਭ ਗੁਣ, ਤਰ੍ਹਾਂ ਤਰ੍ਹਾਂ ਦੇ ਲਾਲਚ ਦੇਂਦੇ ਤੇ ਦੂਜੇ ਪਾਸੇ ਸ਼ਹੁ ਦੀ ਪ੍ਰੀਤੀ
(ਸ਼ੁਭ ਗੁਣ ਪਿਆਰ) ਦਿਸਦੀ, ਤਾਂ ਬਿਹਬਲ ਹੋ ਜਾਂਦੇ ਤੇ ਕਹਿੰਦੇ:-

ਚਲਾ ਤ ਭਿਜੈ ਕੰਬਲੀ ਰਹਾ ਤਾ ਤੁਟੈ ਨੇਹੁ ॥


ਦੋਚਿੱਤੀ ਵਿਚ ਹੋ ਜਾਂਦੇ । ਏਸ ਅਵਸਥਾ ਦਾ ਬਿਆਨ, ਮਹਾਂ ਕਵੀ
ਗਾਲਿਬ ਨੇ ਵੀ ਕੀਤਾ ਹੈ :-

‘ਈਆਂ ਮਝ ਖੈਂਚੇ ਹੈ, ਤੋਂ ਖੈਚੇ ਹੈ ਕੁਫ਼ਰ ਭੀ,
ਕਾਅਬਾ ਮੇਰੇ ਪੀਛੇ ਹੈ, *ਕਲੀਸਾ ਮੇਰੇ ਆਗੇ ।


ਭਾਈ ਵੀਰ ਸਿੰਘ ਨੇ ਵੀ ਏਸ ‘ਦੋ-ਚਿੱਤੀ' ਨੂੰ ਦਿਖਾਇਆ ਹੈ-

"ਮਿੱਠੇ ਤਾਂ ਲਗਦੇ ਮੈਨੂੰ ਫੁੱਲਾਂ ਦੇ ਹੁਲਾਰੇ
ਪਰ ਜਾਨ ਮੇਰੀ ਹੈ ਕੁਸਦੀ"


ਸ਼ੇਖ ਫਰੀਦ ਜੀ ਏਸ ਦੋਚਿੱਤੀਉਂ ਉਚੇ ਉਠੇ ਹਨ ਤੇ ਵੱਜ ਵਜ
ਕੇ ਕਹਿ ਦਿਤਾ।

"ਭਿਜਉ ਸਿਜਉ ਕੰਬਲੀ ਅਲਹੁ ਵਰਸੈ ਮੇਹੁ ॥
ਜਾਇ ਮਿਲਾ ਤਿਨਾ ਸਜਣਾ ਤੁਟੈ ਨਾਹੀ ਨੇਹੁ ॥"




  • ਗਿਰਜਾ ।

੮੪