ਪੰਨਾ:ਸਿੱਖ ਤੇ ਸਿੱਖੀ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਕ ਬੰਨ੍ਹਿਆ,ਮੀਂਹ ਵਸਦੇ ਦੀ ਪਰਵਾਹ ਨ ਕਰਦੇ ਹੋਏ, ਆਪਣੇ
ਸਜਣ (ਗੁਣ) ਨੂੰ ਜਾ ਮਿਲੇ । ਭਾਵੇ ਅਲਾਹ ਵਰਸੈ ਮੇਹ (ਕਦਰਤ ਨੇ
ਅਨੇਰੀ ਤੂਫਾਨ ਰਾਹ ਵਿਚ) ਰੋਕ ਪਾਉਣ ਲਈ ਲਿਆਂਦੇ, ਪਰ ਫਰੀਦ
ਜੀ ਛਪਾ ਛਪ ਚਲੇ ਗਏ ।
ਜਿਸ ਤਰ੍ਹਾਂ ਜੋਬਨ ਰਹਿਣ ਦੇ ਨਾਲ ਖਾਵਿੰਦ ਪਿਆਰ ਕਰਦਾ ਹੈ,
ਤੇ ਪਿਆਰ ਨ ਰਹਿਣ ਨਾਲ ਪਰੇ ਹਟਣਾ ਚਾਹੁੰਦਾ ਹੈ । ਫਰੀਦ ਜੀ ਨੂੰ
ਡਰ ਹੈ ਕਿ ਜੋਬਨ ਢਲਣ ਨਾਲ ਮੇਰਾ ਸਾਈਂ ਵੀ ਪਰੇ ਨ ਹੋ ਜਾਵੇ ਤੇ
ਜੀਵਨ ਦਾ ਸਵਾਦ ਫਿੱਕਾ ਨ ਪੈ ਜਾਵੇ । ਸ਼ੱਕ ਤਾਂ ਠੀਕ ਹੀ ਹੈ, ਕਈ
ਮਹਾਤਮਾ ਪੈਂਤੜਿਓਂ ਥਿੜਕ ਜਾਂਦੇ ਹਨ, ਪਰ ਫਰੀਦ ਜੀ ਦਾ ਜੋਬਨ ਤਾਂ
ਅਢਲਵਾਂ ਹੈ ਤੇ ਪ੍ਰੀਤੀ ਟੁਟਣੀ ਹੀ ਨਹੀਂ ।

੮੫