ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨਿ ਜੀਤੈ ਜਗੁ ਜੀਤੁ


ਕਵਿਤਾ ਵਿਚ ਸੰਛੇਪਤਾ ਦਾ ਹੋਣਾ ਬੜਾ ਜ਼ਰੂਰੀ ਹੈ, ਸੁਰ ਨਾਲ
ਕੀਤੀ ਹੋਈ ਨਿੱਕੀ ਗੱਲ, ਵਡਿਆਂ ਲੈਕਚਰਾਂ ਨਾਲੋਂ ਵਧੇਰੇ ਅਸਰ ਰੱਖਦੀ
ਹੈ । ਇਖ਼ਤਸਾਰ ਜਾਂ ਸੰਛੇਪਤਾ ਕਹਿਣੀ ਦਾ ਗਹਿਣਾ ਹੈ। ਫੇਰ ਅੱਜ ਕੱਲ
ਦੇ ਜ਼ਮਾਨੇ ਵਿਚ, ਜਦ ਕਿ ਹਰ ਚੀਜ਼ ਜਲਦੀ ਮਕਣ ਨਾਲ ਸੋਹਣੀ
ਲਗਦੀ ਹੈ । ਜਲਦੀ ਸਫਰ ਮੁਕਾਉਣ ਵਾਲੀ ਸਵਾਰੀ ਭਾਉਂਦੀ ਹੈ।
ਛੇਤੀ ਕੰਮ ਨਿਬੇੜਨ ਵਾਲੀ ਮਸ਼ੀਨ ਖਰੀਦਣ ਨੂੰ ਜੀਅ ਕਰਦਾ ਹੈ । ਕਿਸੇ
ਸਮਾਗਮ ਨੂੰ ਝਬਦੇ ਖਤਮ ਕਰਨ ਵਾਲਾ ਪ੍ਰੋਗਰਾਮ ਚੰਗਾ ਲਗਦਾ ਹੈ । ਵਡੇ
ਪ੍ਰੋਗ੍ਰਾਮ ਦਾ ਵੇਰਵਾ ਦੇਖਦੇ ਹੀ ਚਿੱਤ ਦੋ-ਚਿੱਤਾ, ਹੋ ਜਾਂਦਾ ਹੈ ।
ਹੋਰ ਤਾਂ ਹੋਰ ਬਾਲਾਂ ਦੀਆਂ ਤਬੀਅਤਾਂ ਵੀ ਲੰਬਾ ਪਿਆ
ਕੰਮ ਦੇਖਣਾ ਨਹੀਂ ਚਾਹੁੰਦੀਆਂ । ਮੇਰਾ ਸਾਢੇ ਚਾਰ ਸਾਲ
ਦਾ ਬੱਚਾ, ਕਸੌਲੀ ਦੀ ਸੜਕ ਉਤੇ ਸਾਡੇ ਨਾਲ ਸੈਰ ਕਰ ਰਿਹਾ ਸੀ। ਰਾਹ
ਵਿਚ ਇੱਕ ਸਜਣ ਮਿਲ ਪਿਆ । ਮੈਂ ਖਲੋ ਗਿਆ, ਕਾਕੇ ਹੋਰਾਂ ਨੂੰ ਤੋਰ
ਦਿਤਾ । ਬੱਚੇ ਨੇ ਮਾਂ ਨੂੰ ਆਖਿਆ, “ਪਾਪਾ ਜੀ ਤਾਂ ਫਜ਼ਲ ਗੱਲਾਂ
ਕਰਦੇ ਨੇ।" ਬੱਚਾ ਚਾਹੁੰਦਾ ਹੀ ਨਹੀਂ ਸੀ ਕਿ ਮੈਂ ਲੰਬੇ ਵਹਿਣਾਂ ਵਿਚ
ਪੈ ਜਾਵਾਂ । ਅਸੀਂ ਵੱਡੀਆਂ ਕਿਤਾਬਾਂ ਨੂੰ ਦੇਖ ਕੇ ਪੋਥੇ ਕਹਿਣ ਲੱਗ ਪੈਂਦੇ
ਹਾਂ । ਏਹ ਪੋਥਾ ਵਡੱਪਣ ਜ਼ਾਹਿਰ ਨਹੀਂ ਕਰਦਾ, ਸਗੋਂ ਕਿਤਾਬ ਦੇ ਫੈਲਾ
ਦੀ ਨਿੰਦਿਆ ਹੈ । ਪੋਥਾ ਮਹਾਨ ਗ੍ਰੰਥ ਦੇ ਅਰਥਾਂ ਵਿਚ ਨਹੀਂ ਵਰਤਦੇ ।
ਗੱਲ ਕੀ, ਟਿਕਾਣੇ ਦੀ ਤੇ ਛੋਟੀ ਗੱਲ ਕੀਤੀ ਲੋੜਦੇ ਤੇ ਲੋਚਦੇ ਹਾਂ ।
"ਮਨਿ ਜੀਤੈ ਜਗੁ ਜੀਤ" ਨਿੱਕਾ ਫਿਕਰਾ ਹੈ, ਪਰ ਵੱਡੇ ਅਰਥ
ਰਖਦਾ ਹੈ । ਜਿਸ ਤਰ੍ਹਾਂ ਦੁਨੀਆਂ ਦੇ ਨਾਮੀ ਚਿਤ੍ਰਕਾਰ ਪ੍ਰੋਫੈਸਰ ਨਿਕੋ ਲਸ
੮੬