ਪੰਨਾ:ਸਿੱਖ ਤੇ ਸਿੱਖੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਵੇਂ, ਤਾਂ ਸਾਰਿਆਂ ਦਾ ਮੂਲ ਤੇ ਤੇਰਾ ਮੁਲ ਇੱਕੋ ਹੀ ਹੈ ।
ਉਪਰਲੀ ਖੁਦੀ ਨਸ਼ੇ ਦੀ ਖੁਦੀ ਨਾਲੋਂ ਨਿਆਰੀ ਹੈ । ਪੰਜਾਬ ਦੇ
ਵੱਡੇ ਸ਼ਾਇਰ ਤੇ ਫਿਲਾਸਫਰ, ਡਾਕਟਰ ਸਰ ਮਹੱਮਦ ਇਕਬਾਲ ਤੇ ਵੀ,
ਆਪਣੇ ਪੰਜਾਬੀ ਬਜ਼ੁਰਗ ਬਾਬਾ ਨਾਨਕ ਦਾ ਅਸਰ ਪਿਆ ਜਾਪਦਾ ਹੈ ।
ਡਾਕਟਰ ਸਾਹਿਬ ਨੇ ਪਰਦੇਸੀ ਫਿਲਾਸਫਰਾਂ ਦੀਆਂ ਕਿਤਾਬਾਂ, ਪੜ੍ਹੀਆਂ
ਗੁੜ੍ਹੀਆਂ ਹੋਈਆਂ ਸਨ। ਜਿਸ ਮਹਾਨ ਸ਼ਖਸੀਅਤ ਨੂੰ, ਓਹਨਾਂ ਆਪਣੀ
ਕਵਿਤਾ ਦੇ ਸ਼ੇਅਰਾਂ ਵਿਚ ਯਾਦ ਕੀਤਾ ਹੋਵੇ ਤੇ ਜਿ, ਨੂੰ ਮੰਨਣ ਵਾਲੇ
ਗਵਾਂਢੀ ਹੋਣ, ਓਹਨਾਂ ਦੇ ਗੁਰੂਆਂ ਦੇ ਖਿਆਲਾਂ ਨੂੰ ਐਡਾ ਇਲਮ
ਦੋਸਤ ਤੇ ਖੋਜੀ ਕੀਕੂਣ ਛੱਡ ਸਕਦਾ ਸੀ ? ਡਾਕਟਰ ਸਾਹਿਬ ਸੁਲਾਹ ਵਾਲੀ
ਖੁਦੀ ਪ੍ਰਗਟਾਉਣੀ ਚਾਹੁੰਦੇ ਸਨ, ਜਿਹੜੀ ਖੁਦੀ ਪੰਜਾਬ ਵਿਚ ਪਹਿਲਾਂ
ਪ੍ਰਗਟਾਈ ਗਈ ਸੀ, ਤੇ ਜਿਨੇ ਮੋਏ ਪੰਜਾਬੀਆਂ ਵਿਚ ਜਾਨ ਪਾ ਦਿਤੀ ਸੀ।
ਖੁਦੀ ਮਨ ਦੀ ਜੋਤ ਹੈ; ਓਹਦੇ ਵਿਚ ਧੁੰਦਲਾਪਨ ਨ ਆਵੇ,ਸਾਫ
ਦੀ ਸਾਫ ਰਹੇ ਤਾਂ ਜਗ ਜਿੱਤਿਆ ਗਿਆ।ਖੁਦੀ ਨਾਲ ਇਨਸਾਨ ਚੜ੍ਹਦੀਆਂ
ਕਲਾਂ ਵਿਚ ਰਹਿੰਦਾ ਹੈ। ਖੁਦੀ ਵਾਲਾ ਪਰਾਏ ਹੱਥਾਂ ਵਲ ਨਹੀਂ ਤਕਦਾ,
ਲੋਭ ਲਾਲਚ ਤੋਂ ਉੱਚਾ ਹੋ ਜਾਂਦਾ ਹੈ। ਲੋਭ ਨ ਜਾਵੇ ਤਾਂ ਡਿਗਾ
ਕਾਹਦਾ ? ਖੁਦਦਾਰ ਸ਼ਖਸ ਗੁਲਾਮੀ ਦੇ ਬਹੁਤ ਖਿਲਾਫ ਹੋਂਦਾ ਹੈ । ਓਹ
ਦੂਸਰਿਆਂ ਦੀ ਖੁਦੀ ਦੀ ਕਦਰ ਕਰਦਾ ਹੈ। ਦੂਸਰਿਆਂ ਨੂੰ ਨੀਵਾਂ ਦੇਖ ਕੇ
ਨਿਚੱਲਾ ਨਹੀਂ ਬਹਿੰਦਾ । ਗੁਲਾਮੀ ਦੂਰ ਕਰਨ ਹਿਤ ਜੋ ਵੇਲੇ ਦਾ
ਹਥਿਆਰ ਹੋਵੇ, ਅਕਲ ਮੁਤਾਬਿਕ ਵਰਤ ਜਾਂਦਾ ਹੈ ਤੇ ਦੁਨੀਆਂ ਨਾਲ
ਦਰਦ ਵੰਡਾ ਜਾਂਦਾ ਹੈ । ਸਭ ਦਾ ਪਿਆਰ ਪ੍ਰਾਪਤ ਹੋਇਆ,ਤਾਂ ਜੱਗ ਆਪੇ
ਜਿੱਤਿਆ ਗਿਆ।
੮੮