ਪੰਨਾ:ਸਿੱਖ ਤੇ ਸਿੱਖੀ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ॥
ਅਜ ਫਰੀਦੈ ਕੂਜੜਾ ਸੈ ਕੋਹਾ ਥੀਓਮਿ ॥


ਸ੍ਰੀ ਸ਼ੇਖ ਫਰੀਦ ਜੀ, ਆਪ ਬੀਤੀ ਦੱਸਣ ਦੇ ਵੱਡੇ ਚਿਤ੍ਰਕਾਰ
ਹਨ। ਬਾਬਾ ਜੀ ਦੀ ਮੁਸੱਵ ਅਸਤ ਵੀ ਕਰਦੀ ਹੈ। ਪਾਠਕ ਪਾਸੋਂ
ਵਾਹਵਾ ਲੈ ਪਰ੍ਹਾਂ ਨਹੀਂ ਹੋ ਜਾਂਦੀ ਸਗੋਂ ਲੜੋ ਫੜ ਕੇ ਖਲਿਹਾਰ ਲੈਂਦੀ
ਹੈ। ਓਹਦੇ ਦਿਮਾਗ਼ ਦੇ ਪਲ ਅੱਛੀ ਤਰ੍ਹਾਂ ਭਰ ਦੇਂਦੀ ਹੈ।
ਸ੍ਰੀ ਬਾਬਾ ਜੀ ਆਪ ਬੀਤੀ ਦੀ ਤਸਵੀਰ ਖਿੱਚਦੇ ਹਨ। ਆਪਣੀਆਂ
ਲੱਤਾਂ ਸਦਕਾ, ਮੈਦਾਨ ਤੇ ਪਰਬਤ ਗਾਹੇ ਸਨ । ਟੋਏ ਟਿੱਬੇ ਦੇਖੇ ਸਨ ।
ਉਤਰਾਵਾਂ ਚੜ੍ਹਾਵਾਂ ਦਾ ਵੇਰਵਾ ਤਕਿਆ ਸੀ । ਏਹ ਵੇਰਵਾ ਨਿੱਕੀਆਂ ਜਿੰਘਾਂ
ਨਾਲ ਲੈ ਲਿਆ । ਛੋਟੀਆਂ ਬਿਰਤੀਆਂ ਨਾਲ ਸਭ ਕੁਝ ਤੱਕਿਆ ਸੀ,
ਪਰ ਅੱਜ ਉਮਰ ਜ਼ਿਆਦਾ ਹੋ ਗਈ ਹੈ; ਖਿਆਲ ਸੀ ਕ ਬਹੁਤੇ ਤਜਰਬੇ
ਹੋਣ ਨਾਲ ਬੱਧੀ ਤੇ ਬਿਰਤੀ ਪੱਕ ਜਾਏਗੀ , ਸੋਹਣੀਆਂ ਸਕੀਮਾਂ ਸੋਚੇਗੀ;
ਪਰ ਹੈਰਾਨੀ ਦੀ ਗਲ ਹੈ ਕਿ ਬਢੇਪੇ ਕਾਇਆਂ ਪਲਟਾ ਦਿੱਤੀ ਹੈ । ਓਹ
ਜਵਾਨੀ ਨਹੀਂ ਰਹੀ, ਭਖਵਾਂ ਚਿਹਰਾ ਨਹੀਂ ਦਿਸਦਾ। ਵਾਲ ਵੀ ਪਲ
ਗਏ ਹਨ , ਚਿੱਟੇ ਹੋ ਰਏ ਹਨ। ਹੱਥਾਂ ਦੀਆਂ ਨਾੜਾਂ ਸਾਹਨੇ ਦੀ ਧੌਣ
ਵਾਂਗ ਖੜੀਆਂ ਹੋ ਗਈਆਂ ਹਨ, ਸੱਤਿਆ ਨਹੀਂ ਰਹੀ, ਹੱਥ ਧੋਣ ਨੂੰ
ਜੀਅ ਕਰਦਾ ਹੈ, ਕਿਉਂਕਿ ਸਾਫ ਹੋ ਮਾਲਕ ਦਾ ਨਾਂ ਲੈਣਾ ਹੈ, ਪਰ
ਅਫਸਰ ਹੈ, ਅੱਜ ਚੱਲਿਆ ਨਹੀਂ ਜਾਂਦਾ । ਕੁੱਜਾ ਫੜਨ ਦੀ ਹਿੰਮਤ ਨਹੀਂ।
ਅਜ ਆਸਾ ਨਿਰਾਸ਼ਾ ਦਾ ਮੰਹ ਦਿਖਾ ਰਹੀ ਹੈ । ਏਹ ਭਾਣਾ ਵਰਤਿਆ
ਕਿਉਂ ? ਫਰੀਦ ਜੀ ਨੂੰ ਬਢੇਪੇ ਨੇ ਦਬਾ ਲਿਆ ਹੈ । ਗੁਣ ਨੂੰ ਔਗੁਣ
ਢਾਹ ਲਿਆ ਹੈ, ਫਰੀਦ ਜੀ ਬਢੇਪੇ ਦੇ ਜਾਂ ਔਗੁਣ ਦੇ ਵਹਿਣ ਵਿਚ
੮੯