ਪੰਨਾ:ਸਿੱਖ ਤੇ ਸਿੱਖੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ, ਰੁੜ੍ਹੇ ਕਿਉਂਕਿ ਆਪਣੀ ਖਿੱਚ ਮੌਜੂਦ ਹੈ । ਸੋਹਣੇ ਪਾਸੇ ਜਾਣ
ਦੀ ਚਾਹ ਹੈ । ਸੱਚਾ ਜੀਵਨ ਗੁਜ਼ਾਰਨ ਦਾ ਬੜਾ ਮਜ਼ੇਦਾਰ ਤਰਲਾ ਹੈ ।
ਸੱਚਾ ਤੇ ਸੁੰਦਰ ਸਾਹਿੱਤਕ ਹੌਕਾ ਹੈ । ਏਹ ਤਰਲਾ, ਦਿਲ ਢਾਹੂ ਨਹੀਂ ।
ਏਹ ਹੌਕਾ ਢਹਿੰਦੀਆਂ ਕਲਾਂ ਵਲ ਲੈ ਜਾਣ ਵਾਲਾ ਨਹੀਂ । ਏਹ ਦੋਹਰਾ
ਹਲਕਾ ਜਿਹਾ ਜਜ਼ਬਾ ਨਹੀਂ ਲਕਾਈ ਬੈਠਾ । ਸ਼ਲੋਕ ਵਿਚ ਲੁਕੀ ਹੋਈ
ਹਿੰਮਤ ਹੈ ਕਿ ਪਹਿਲਾਂ ਛੋਟੀ ਉਮਰੇ ਐਨਾ ਸਾਰਾ ਕੰਮ ਕੀਤਾ, ਹਣ ਵੱਡੀ
ਉਮਰ ਵਿਚ ਕਿਉਂ ਨਹੀਂ ਕਰਦਾ ? ਉਤਸ਼ਾਹ ਸਾਫ ਹੈ ।
ਕੰਬਦੇ ਹੋਏ ਹੱਥਾਂ ਨੂੰ ਜਾਣੋ ਸਿੱਖਿਆ ਦੀ ਟੋਹਣੀ ਦੇ ਕੇ ਖਲਿਹਾਰ
ਰਹੇ ਹਨ। ਹੱਥਾਂ ਨੂੰ ਸੁਣਾ ਰਹੇ ਹਨ,'ਭੜਿਓ ਕਿਹੜੀ ਗੱਲੋਂ ਥਿੜਕੀ
ਜਾ ਰਹੇ ਹੋ ? ਤੁਸੀਂ ਓਹੋ ਹੀ ਹੈ,ਜਿਨ੍ਹਾਂ ਨੇ ਕਈ ਉਪਕਾਰ ਕੀਤੇ ਸਨ।
ਤੁਸੀਂ ਹੁਣ ਕਿਉਂ ਸਾਹ ਛੱਡ ਬੈਠੇ ਹੋ,ਕਿਸ ਗੱਲੋਂ ਕੰਬਦੇ ਹੋ ? ਕੀ ਆਹ
ਸਾਹਵੇਂ ਪਏ ਕੁੱਜੇ ਨੂੰ ਫੜ ਨਹੀਂ ਸਕਦੇ?"ਕਿੰਨੀ ਅਗਾਂਹ ਵਧੂ ਤੁਕ
ਹੈ। ਕਿੰਨਾ ਜੀਵਨ ਲਈ ਵੰਗਾਰਨ ਵਾਲਾ ਦੋਹਰਾ ਹੈ, ਕਿੰਨੀ ਹਿੰਮਤ
ਦੇਣ ਵਾਲਾ ਲਹਿਜਾ ਹੈ ।
ਫ਼ਰੀਦ ਜੀ ਹੈਰਾਨ ਹਨ ਕਿ ਅੱਜ ਮੈਨੂੰ, ਕੱਜਾ ਸੈ ਕੋਹਾਂ ਤੇ ਕਿਉਂ
ਦਿਸਦਾ ਹੈ ? ਅੱਜ ਪਿਆਰ ਵਿਚ ਏਨੀ ਵਿੱਥ ਕਿਉਂ ਪੈ ਗਈ ਹੈ ?
ਅੱਜ ਪ੍ਰੀਤਮ ਸਾਹਮਣੇ ਵੀ, ਅਸਾਹਮਣੇ ਕਿਉਂ ਹੋ ਗਿਆ ਹੈ ?
੯੦