ਪੰਨਾ:ਸਿੱਖ ਤੇ ਸਿੱਖੀ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਹਿਨਸ਼ਾਹ ਅਕਬਰ ਸੁਘੜ ਸਿਆਣਾ ਸੀ। ਓਹ ਸਮਝਦਾ ਸੀ,
ਜੋ ਰਈਅਤ ਸੁਖੀ ਰਹੇ, ਤਾਂ ਰ ਜਾ ਸੁਖੀ ਰਹਿ ਸਕਦਾ ਹੈ। ਏਸੇ ਗੁਰ
ਉਤੇ ਚਲਦਾ ਸੀ। ਬਾਬੇ ਕਿਆਂ ਦੇ ਵੀ ਦਰਸ਼ਨ ਕੀਤੇ ਤੇ ਕਿਸੇ ਤਰ੍ਹਾਂ
ਦਾ ਵਿਰੋਧ ਖੜਾ ਨਾ ਕੀਤਾ। ਗੁਰੂ ਕਿਆਂ ਲੰਗਰਾਂ ਵਿਚ, ਵਰਨ-ਭੇਦ
ਤਿੱਤਰ ਹੋਣ ਲੱਗ ਪਿਆ । ਗਰੀਬਾਂ ਦੀ ਇਕ ਜਮਾਤ ਬਣਨ ਲਗ ਪਈ।
ਜਹਾਂਗੀਰ ਬਾਦਸ਼ਾਹ ਉਪਰਲੀਆਂ ਗੱਲਾਂ ਦੇਖਕ ਖਿੱਝ ਉਠਿਆ।
ਓਸ ਆਪਣੀ ਜੀਵਨੀ ਵਿਚ ਗੁਰੂ ਅਰਜਨ ਦੇਵ ਦੇ ਵਿਰੁਧ ਕਾਫ਼ੀਲਿਖਿਆ,
ਓਹਨੇ ਉਪਰਲਿਆਂ ਗੁਰੂਆਂ ਵਲ, ਭੇੜਾ ਇਸ਼ਾਰਾ ਕੀਤਾ ਹੈ । ਗਰੀਬਾਂ
ਨੂੰ ਇਕ ਮੁਠ ਹੁੰਦਾ ਦੇਖ ਕੇ, ਸ਼ਹਿਨਸ਼ਾਹੀਅਤ ਜਰ ਨਹੀਂ ਸਕਦੀ । ਗ਼ਰੀਬ
ਇਕ ਅਵਾਜ਼ ਕਰਕੇ ਆਪਣੀਆਂ ਮੰਗਾਂ ਕਰਦੇ ਹਨ ਤੇ ਬਾਦਸ਼ਾਹ ਨੂੰ ਮੰਗਾਂ
ਦੇ ਕੇ, ਆਪਣਾ ਗਰਜ਼ੀ ਭੰਡਾਰਾ ਖਾਲੀ ਹੁੰਦਾ ਦਿਸਦਾ ਹੈ। ਸਿਖ ਵੀ
ਜ਼ਿਆਦਾ ਗ਼ਰੀਬ ਸਨ। ਗੁਰੂ ਸਾਹਿਬਾਂ ਦੀ ਸੰਗਤ ਨਾਲ ਸਿਖਾਂ ਦੇ ਹਰ
ਤਰ੍ਹਾਂ ਦੇ ਖਿਆਲ ਉਚੇ ਹੋ ਰਹੇ ਸਨ। ਜਹਾਂਗੀਰ ਨੂੰ ਡਰ ਸੀ ਕਿ ਸਿਖ
ਜਮਾਤ ਦੀ ਸ਼ਕਲ ਵਿਚ ਹੋ ਗਏ ਹਨ ਤੇ ਦੂਜਾ ਹਰ ਗੱਲ ਦੀ ਸੂਝ ਹੋਣ
ਲਗ ਪਈ ਹੈ। ਸ਼ਹਿਨਸ਼ਾਹੀਅਤ ਤੇ ਗਰੀਬੀ ਦਾ ਭੇੜ ਹੋਇਆ । ਭਾਂਤ
ਭਾਂਤ ਦੀਆਂ ਵਿਓਂਤਾਂ ਨਾਲ ਗੁਰੂ ਜੀ ਨੂੰ ਸ਼ਹੀਦ ਕੀਤਾ। ਚੱਕ ਪੀਹਣ ਤੋਂ,
ਤੱਤੀ ਲੋਹ, ਤੇ ਰਾਵੀ ਵਿਚ ਰੋੜ੍ਹਨ ਤੱਕ, ਗਲ ਪੁਜ ਗਈ। ਸ਼ਹਿਨਸ਼ਾਹ
ਭਾਣੇ ਕੁਫਰ ਦੀ ਦੁਕਾਨ ਬੰਦ ਹੋ ਗਈ, ਪਰ ਭੋਲੇ ਨੂੰ ਕੁਫਰ ਤੇ ਸੱਚ ਦੇ
ਅਰਥ ਆਉਂਦੇ ਨਹੀਂ ਸਨ । ਸੱਚ ਅਕਾਸ਼ ਜਿੰਨਾ ਖੁਲ੍ਹਾ ਹੈ, ਪਰ ਸ਼ਹਿਨ-
ਸ਼ਾਹ ਮੋਰ ਜਿਨੀ ਵੀ ਉਡਾਰੀ ਨਾ ਲਾ ਸਕਿਆ । ਸੱਚ ਦਾ ਝਲਕਾਰ ਹੀ
ਡਿੱਠਾ, ਉਹਨੂੰ ਹਿੱਕ ਵਿਚ ਨ ਸੰਭਾਲਿਆ । ਸ਼ਾਹ ਨੂੰ ਮਨੁਖਤਾ ਦਾ ਇਕ
ਪਾਸਾ ਹੀ ਦਿੱਸਿਆ,ਓਹਨੂੰ ਮਨੁਖਤਾ ਗਰੀਬਾਂ ਵਿਚ ਨਾ ਦਿਸੀ । ਮਨੁਖਤਾ
ਸ਼ਾਇਦ ਉਹਨੂੰ ਬੰਦਿਆਂ ਵਿਚ ਵੀ ਨ ਦਿੱਸੀ, ਜਿਨ੍ਹਾਂ ਲਈ ਇਨਸਾਫ਼ ਦਾ
ਸੰਗਲ ਲਾਇਆ ਹੋਇਆ ਸੀ । ਸੰਗਲ ਵੀ ਸ਼ਹਿਨਸ਼ਾਹੀਅਤ ਦਾ ਚੋਜ
ਸੀ। ਜਹਾਂਗੀਰ ਨੂੰ ਸ਼ਹਿਨਸ਼ਾਹੀਅਤ ਦੀ ਭੁੱਖ ਸੀ। ਏਸੇ ਕਰ ਕੇ ਮਾਣਸ
ਖਾਣੀ ਆਦਤਾ ਆ ਗਈ । ਸਾਨੂੰ ਇਹ ਖੋ ਬੁਰੀ ਲਗਦੀ ਹੈ । ਜਹਾਂਗੀਰ
੧੧