ਪੰਨਾ:ਸਿੱਖ ਤੇ ਸਿੱਖੀ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤ ਉਠਦੇ ਹਨ । ਅੱਜ ਤੋਂ ਸਾਢੇ ਤਿੰਨ ਕੁ ਸੌ ਸਾਲ ਪਹਿਲਾਂ ਇਕ
ਸਿੱਖ ਸੰਤ ਉਠਦਾ ਸੀ । ਬਿਆਸਾ ਕੰਢੇ ਜਾਂਦਾ ਸੀ ।ਓਸ ਦਾ ਹਾਲ ਦਰਿਆ
ਦੀ ਜ਼ਬਾਨੀ ਸੁਣੋ:-

ਆਕੜ ਲੈ ਕੇ ਰਾਤ ਜਦੋਂ ਸੀ ਜਾਗਦੀ ।
ਟੁਟਦੀ ਹੈਸੀ ਮਸਤੀ ਸੁਫਨੇ ਰਾਗ ਦੀ।
ਤਾਰੇ ਹਾਲ ਸੁਣਾਉਂਦੇ ਹੈਸਨ ਓਸ ਨੂੰ ।
ਜਾਗ ਤਦੋਂ ਆ ਜਾਂਦੀ ਬਿਲਕੁਲ ਓਸ ਨੂੰ।
ਮੇਰਾ ਪਾਣੀ ਥਰ ਦਾ ਥਰ ਸੀ ਹੋਂਵਦਾ ।
ਯਾਦ ਕਿਸੇ ਦੀ ਦੇ ਵਿਚ ਆਣ ਖਲੋਂਵਦਾ ।
ਮੇਰੇ ਉੱਤੇ ਤਾਰ ਉੱਡ ਕੇ ਆਉਂਦੇ ।
ਕੰਢੇ ਵਲ ਸਿਰ ਚੁੱਕਦੇ, ਨੀਝਾਂ ਲਾਉਂਦੇ।
ਤਾਂਘ ਜਿਦ੍ਹੀ ਸੀ ਹੋਂਦੀ ਉਹ ਵੀ ਆਉਂਦਾ।
ਗਾਗਰ ਮੋਢਿਓਂ ਲਾਹ ਕੇ ਨਾਮ ਧਿਆਉਂਦਾ ।
"ਧੰਨ ਗੁਰੂ ਧੰਨ" ਕਹਿੰਦੇ ਨਾਮ ਧਿਆਉਂਦਿਆਂ।
ਮੇਰੇ ਅੰਦਰ ਸੇਵਾ ਲਹਿਰ ਚਲਾਉਂਦਿਆਂ।
ਗਾਗਰ ਭਰ ਕੇ ਉੱਚੀ ਸਾਰੀ ਆਖਕੇ:-
"ਅਨੰਦ ਉਹਨੂੰ ਆਉਂਦਾ ਜੋ ਗੁਰ ਪਾ ਲਵੇ ।"


ਸ਼ਾਨਾਂ ਮੇਰੇ ਪੰਜਾਬ ਦੀਆਂ)
ਸੰਤ ਜੁਲਾਹੀ ਦੇ ਮਿਹਣੇ ਦੀ ਪ੍ਰਵਾਹ ਕਰਦਾ ਹੀ ਨਹੀਂ ਸੀ ।
ਭਿੰਨੀ ਰੈਣ ਦਾ ਜਗਾਇਆ ਹੋਇਆ,ਜਗ ਨੂੰ ਜਗਾ ਗਿਆ। ਭਿੰਨੀ ਰੈਣ
ਹੋਰਨਾਂ ਨੂੰ ਵੀ ਕੁਝ ਦਸਦੀ ਹੋਵੇਗੀ, ਪਰ ਓਹ ਏਸ ਉੱਤੇ ਚਲਣ ਨੂੰ
ਤਿਆਰ ਨਹੀਂ ਹੋਂਦੇ । ਗੁਰੂ ਜੀ ਕਹਿੰਦੇ ਹਨ ਕਿ ਓਹ ਸੰਤ ਜਨ ਜਾਗਦੇ
ਹਨ, ਜੋ ਮੇਰੇ ਰਾਮ ਦੇ ਪਿਆਰੇ ਹਨ । ਓਹਨਾਂ ਨੂੰ ਹਰ ਥਾਂ ਤੇ ਰਾਮ
ਰਮਿਆ ਦਿਸਦਾ ਹੈ । ਹਰ ਕੰਮ ਆਉਣ ਵਾਲੀ ਜੋ ਹੋਈ, ਏਸ ਲਈ
੯੩