ਪੰਨਾ:ਸਿੱਖ ਤੇ ਸਿੱਖੀ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਦਰੀ ਪਵੈ ਅਕਿਰਤਘਣ
ਮਤ ਹੋਇ ਵਿਣਾਸ

ਆਪ ਜੀ ਨੂੰ ਸ਼ਾਇਦ,ਪਤਾ ਹੀ ਨਹੀਂ ਕਿ ਕਿਹੜੀ ਸ਼ੈ ਅਕਿਰਤਘਣ ਦੀ ਨਜ਼ਰ ਨਾਲ ਹੀ ਭਸ਼ਟ ਹੋ ਜਾਣੀ ਹੈ। ਓਹ ਚੀਜ਼ ਬੜੀ ਅਪਵਿਤਰ, ਅਸ਼ੁਧ ਸ਼ੈ ਵਿਚ ਰਿੰਨ੍ਹੀ ਹੋਈ ਤੇ ਖੂਨ ਲਿਬੜੇ ਲੀੜੇ ਨਾਲ ਕੱਜੀ ਹੋਈ ਹੈ । ਖੂਨ ਵੀ ਗੰਦੇ ਤੋਂ ਗੰਦਾ ਹੈ। ਚੁੱਕਣ ਵਾਲੀ ਚੂੜ੍ਹੀ ਹੈ, ਜਿਸ ਦੇ ਹੱਥ ਮਨੁਖੀ ਖੋਪਰੀ ਹੈ, ਓਹਦੇ ਵਿਚ ਕੁੱਤੇ ਦਾ ਸ਼ਰਾਬ ਵਿਚ ਰਿਨ੍ਹਿਆਂ ਹੋਇਆ ਮਾਸ ਢੱਕ ਕੇ, ਬੜੇ ਚਾਅ ਮਲ੍ਹਾਰ ਨਾਲ ਜਾ ਰਹੀ ਹੈ । ਕਿਸੇ ਨੇ ਪੁਛਿਆ, ਆਹ ਕੀ ਕੱਜਿਆ ਹੋਇਆ ਈ ? ਤਾਂ ਦਸਿਆ ਪਈ ਏਹ ਏਸ ਲਈ ਢੱਕਿਆ ਹੋਇਆ ਹੈ ਕਿ ਏਹਨਾਂ ਚੀਜ਼ਾਂ ਨੂੰ ਅਕਿਰਤਘਨ ਦੀ ਨਜ਼ਰ ਖਰਾਬ ਨੇ ਕਰ ਦੇਵੇ । ਕੀਕੁਣ ਦੀ ਸੋਚ ਉਡਾਰੀ ਹੈ, ਕਿਹੋ ਜਿਹੀ ਮਜ਼ਮੂਨ ਦੀ ਗੋੰਦ ਹੈ, ਕਿਵੇਂ ਆਪਣੇ ਭਾਵ ਨੂੰ ਟੀਸੀ ਉਤੇ ਚੜ੍ਹਾਇਆ ਹੈ ? ਏਹ ਸਭ ਗੱਲਾਂ ਲਿਟ੍ਰੇਰੀ ਬੰਦਾ ਹੀ ਵਿਚਾਰ ਸਕਦਾ ਹੈ।
ਭਾਈ ਗੁਰਦਾਸ ਜੀ ਨੇ ਇਖਲਾਕ ਦੇ ਕਈ ਪਹਿਲੂਆਂ ਉੱਤੇ,ਵੰਨ ਸੁਵੰਨੇ ਖਿਆਲ ਦਿੱਤੇ ਹਨ, ਅਕਿਰਤਘਣਾਂ ਉਤੇ ਪਹਿਲਾਂ ਇੱਕ ਪਉੜੀ ਏਹ ਲਿਖੀ ਕਿ ਧਰਤੀ ਉਤੇ ਬੇਅੰਤ ਨਦੀਆਂ, ਨਾਲੇ, ਦਰਿਆ ਤੇ ਸਮੁੰਦਰ ਹਨ । ਅਨੇਕਾਂ ਹੀ ਵੇਲਾਂ, ਬੂਟੇ, ਬ੍ਰਿਛ ਤੇ ਪਹਾੜ ਹਨ, ਅੱਤ ਦਾ ਭਾਰ ਹੈ, ਪਰ ਧਰਤੀ ਨੂੰ ਹੋਰ ਚੀਜ਼ ਭਾਰੀ ਲਗਦੀ ਹੈ:-

"ਭਾਰੇ ਭੁਈਂ ਅਕਿਰਤਘਨ ਮੰਦੀ ਨੂੰ ਮੰਦੇ"

ਏਹ ਪਉੜੀ ਲਿਖ ਕ, ਫੇਰ ਚੂੜ੍ਹੀ ਵਾਲੀ ਪਉੜੀ ਦਿੱਤੀ ਹੈ । ਏਦੂੰ ਬਾਅਦ,ਅਕਿਰਤਘਣ ਉਤੇ, ਕੁਝ ਨਹੀਂ ਲਿਖਿਆ। ਭਾਈ ਸਾਹਿਬ

੯੫