ਪੰਨਾ:ਸਿੱਖ ਤੇ ਸਿੱਖੀ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਝਦੇ ਸਨ ਕਿ ਮੱਕਿਓਂ ਪਰੇ ਉਜਾੜ ਹੈ । ਤਸੱਲੀ ਹੋ ਗਈ ਸੀ ਕਿ ਮਜ਼ਮੂਨ ਦੀ ਹੱਦ ਮੁਕਾ ਦਿਤੀ ਹੈ। ਇੰਗਲੈਂਡ ਦੇ ਮਹਾਂ ਕਵੀ ਸ਼ੇਕਸਪੀਅਰ ਨੇ ਏਸ ਮਜ਼ਮੂਨ ਉਤੇ ਲਿਖਿਆ ਹੈ, ਪਰ ਸਿਆਣਿਆਂ ਨੂੰ ਜੋ ਏਸ ਪਉੜੀ ਵਿਚੋਂ ਲਭਣਾ ਹੈ, ਓਹ ਹੋਰਥੋਂ ਨਹੀਂ ਮਿਲਣਾ । ਮੈਂ ਡੂੰਘੇ ਮੁਕਾਬਲੇ ਨਹੀਂ ਕਰਨੇ, ਏਸ ਰਸ ਨੂੰ ਪਿਆਉਣ ਲਈ ਜੀਅ ਕਰਦਾ ਹੈ । ਮੈਂ ਸਕੀ ਬਣ ਗਿਆ ਹਾਂ। ਤੁਸੀਂ ਬੁੱਕ ਭਰ ਭਰ ਪੀਵੀ ਜਾਓ । ਪਰ੍ਹੇ ਵਿਚ ਖਪ ਨ ਪਾਉਣੀ, ਹੋਰ ਸ਼ਰਾਬ ਨ ਮੰਗਣੀ । ਏਸ ਤਰ੍ਹਾਂ ਦੀ ਸ਼ਰਾਬ ਪੰਜਾਬੀ ਦਾ ਮਸਤਾਨਾ ਤੇ ਭਾਈ ਸਾਹਿਬ ਦੇ ਸਮੇਂ ਦਾ ਸ਼ਾਇਰ, ਸ਼ਾਹ ਹੁਸੈਨ ਵੀ ਨਹੀਂ ਦੇ ਸਕਿਆ। ਏਸ ਸ਼ਰਾਬ ਦੇ ਮੁਕਾਬਲੇ ਉਤੇ ਵਾਰਸ ਦੀ ਰੰਗੀਨ ਸੁਰਾਹੀ-ਹੀਰ, ਸਖਣੀ ਸਖਣੀ ਜਾਪਦੀ ਹੈ । ਏਹੋ ਜਿਹੀ ਸ਼ਰਾਬ ਬੁਲ੍ਹੇ ਦੀਆਂ ਫਕੀਰਾਨਾਂ ਠੂਠੀਆਂ (ਕਾਫੀਆਂ) ਵਿਚ ਵੀ ਨਹੀਂ। ਅਜਿਹੀ ਸ਼ਰਾਬ ਦੇਣ ਤੋਂ ਹਾਸ਼ਮ ਦੇ ਮੱਟ-ਦੋਹੜੇ ਅਸਮਰੱਥ ਹਨ । ਏਹ ਸ਼ਰਾਬ ਹੋਰ ਭਾਰਤੀ ਬੋਤਲਾਂ ਤੋਂ ਵੀ ਸੋਹਣੀ ਹੈ । ਪੰਜਾਬੀ ਸਾਹਿਤ ਦੀ ਮਦ-ਸ਼ਾਲਾ, ਜਿੰਨਾ ਏਸ ਸ਼ਰਾਬ ਉਤੇ ਸਿਰ ਚੁਕੇ, ਓਨਾ ਹੀ ਥੋੜ੍ਹਾ ਹੈ। ਏਹ ਸ਼ਰਾਬ ਦ੍ਰੋਪਤੀ ਦੀ ਖੀਰ ਵਾਂਗ ਮੁਕਦੀ ਨਹੀਂ, ਭਾਵੇਂ ਸਦੀਆਂ ਤਕ ਪੀਦੇ ਜਾਓ । ਏਸ ਸ਼ਰਾਬ ਦਾ ਸਾਹਿਤਕ ਨਸ਼ਾ ਵੀ ਹੈ ਤੇ ਇਖ਼ਲਾਕੀ ਖੁਮਾਰ ਵੀ ।

ਅਕਿਰਤਘਣ ਲਫਜ਼, ਪੰਜਾਬੀ ਵਿਚ ਆ ਕੇ, ਸੰਸਕ੍ਰਿਤ ਦੇ ਉਲਟ ਅਰਥ ਦੇ ਰਿਹਾ ਹੈ ।ਗੁਰਾਂ ਦਾ ਦਾਸ ਸੰਸਕ੍ਰਿਤ ਦਾ ਵੱਡਾ ਪੰਡਿਤ ਸੀ, ਪਰ ਪੰਜਾਬੀ ਨੇ ਜਿਸ ਸ਼ਕਲ ਵਿਚ ਏਸ ਸ਼ਬਦ ਨੂੰ ਅਪਣਾਇਆ ਸੀ, ਓਹਨੂੰ ਠੁਕਰਾ ਨਹੀਂ ਸਕਿਆ । ਜਨਤਾ ਨੂੰ ਸਮਝਣ ਵਾਲਾ, ਜਨਤਾ ਦੇ ਬਣਾਏ ਲਫਜ਼ਾਂ ਤੋਂ ਮੂੰਹ ਨਹੀਂ ਮੋੜਦਾ। ਜਿਸ ਓਪਰੇ ਸ਼ਬਦ ਨੂੰ ਬੋਲੀ ਆਪਣੀ ਬੁਕਲ ਵਿਚ ਲੈ ਲਵੇ, ਓਹ ਦੀ ਪਹਿਲਾਂ ਨਾਲੋਂ ਹੋਰ ਸ਼ਕਲ ਹੋ ਜਾਂਦੀ ਹੈ। ਕਦੇ ਕਦੇ ਪਹਿਲੀ ਤਰ੍ਹਾਂ ਦਾ ਹੀ ਸ਼ਬਦ ਰਹਿੰਦਾ ਹੈ। ਜਿਸ ਤਰ੍ਹਾਂ ਸਟੇਸ਼ਨ ਦਾ ਸਟੇਸ਼ਨ ਹੀ ਹੈ। ਹਾਂ, ਏਪਰਿਲ ਦਾ ਅਪ੍ਰੈਲ ਕਰ ਲਿਆ ਹੈ। ਬਹੁਤੀ ਵਾਰੀ ਸੁਰਤ ਬਦਲੀ ਹੋਈ ਹੋਂਦੀ ਹੈ। ਏਸੇ ਤਰ੍ਹਾਂ ਭਯ ਤੋਂ ਭਉ ਬਣਾਉਣਾ ਐਬ ਨਹੀਂ । ਬੋਲੀ ਵਿਗਿਆਨ ਤੋਂ ਉਕੇ ਹੋਏ ਸਜਣ ਗਲਤ ਸਮਝ ਲੈਂਦੇ

੯੬