ਪੰਨਾ:ਸਿੱਖ ਤੇ ਸਿੱਖੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ । ਏਸ ਪਉੜੀ ਦੀ ਸਮੁੱਚੀ ਭਾਸ਼ਾ ਓਸ ਵੇਲੇ ਦੀ ਠੇਠ ਪੰਜਾਬੀ ਹੈ। ਫਰੀਦ ਜੀ ਤੋਂ ਬਾਅਦ ਭਾਈ ਸਾਹਿਬ ਦੀ ਬੋਲੀ ਹੀ ਠੇਠ ਤੇ ਸੁੰਦਰ ਹੈ । (ਸ਼ਾਹ ਹੁਸੈਨ ਤੋਂ ਆਪ ਪਹਿਲਾਂ ਲਿਖਦੇ ਰਹੇ ਹਨ) ਬੋਲੀ ਦਾ ਵੀ ਏਸ ਸ਼ਰਾਬ ਵਿਚ ਕਾਫੀ ਰਸ ਆਉਂਦਾ ਹੈ। ਜਿੱਥੇ ਭਾਵ ਤੇ ਬੋਲੀ ਦੋਵੇਂ ਚੀਜ਼ਾਂ ਇਕ ਜਾਨ ਹੋਈਆਂ ਹੋਈਆਂ ਹੋਣ, ਓਥੇ ਹੀ ਅਸਲੀ ਨਸ਼ਾ ਹੋਂਦਾ ਹੈ । ਹੁਣ ਪਹਿਲਾਂ ਸਾਰੀ ਪਉੜੀ ਦੀ ਇਕ ਇਕ ਕਲੀ ਨੂੰ ਦੇਖਦੇ ਜਾਓ:-

ਮਦ ਵਿਚ ਰਿਧਾ ਪਾਇਕੈ ਕੁਤੇ ਦਾ ਮਾਸ ।
ਧਰਿਆ ਮਾਣਸ ਖਪਰੀ ਤਿਸ ਮੰਦੀ ਵਾਸ ।
ਰੱਤੂ ਭਰਿਆ ਕਪੜਾ ਕਰ ਜਾਣ ਤਾਸ ।
ਢਕ ਲੈ ਚਲੀ ਚੂਹੜੀ ਕਰ ਭੋਗ ਬਿਲਾਸ ।
ਆਖ ਸੁਣਾਏ ਪੁਛਿਆ ਹੈ ਵਿਸਵਾਸ ।
ਨਦਰੀ ਪਵੈ ਅਕਿਰਤਘਣ ਮਤ ਹੋਇ ਵਿਣਾਸ ।

(ਵਾਰ ੩ ਪਉੜੀ ੯)

ਏਹ ਪਉੜੀ ਫਿਲਮ ਵਾਂਗ ਚਲਦੀ ਹੈ । ਇਕ ਇਕ ਕਲੀ ਇਕ ਇਕ ਰੀਲ ਹੈ ਹਰ ਨਵੀਂਰੀਲ (ਤਸਵੀਰ) ਦੇਈ ਜਾਂਦੀ ਹੈ, ਪਰ ਇਕ ਦੂਜੀ ਨਾਲ ਮੇਲ ਇਉ ਹੈ, ਜਿਵੇਂ ਮਹਾਂ ਮੁਸੱਵਰ ਰੰਗਾਂ ਦੀ ਇਕ ਸੁਰਤਾ ਰਖਦਾ ਹੈ, 'ਨਦਰੀ ਪਵੈ ਅਕਿਰਤਘਣ ਮਤ ਵਿਣਾਸ" ਉਤੇ ਏਹ ਫਿਲਮ ਖਤਮ ਹੋਂਦੀ ਹੈ । ਜਿਸ ਤਰਾਂ ਸੁਘੜ ਨਾਟਕਕਾਰ ਦੀ ਕਹਾਣੀ ਦੇ ਅੰਤ ਦਾ ਪਤਾ ਨਹੀਂ ਹੋਂਦਾ, ਤਿਵੇਂ ਪਹਿਲੀਆਂ ਤੁਕਾਂ ਪੜ੍ਹਕੇ ਪਤਾ ਨਹੀਂ ਲਗਦਾ ਕਿ ਮੁਕਾ ਕਿਵੇਂ ਹੋਣਾ ਹੈ। ਅੱਜ ਕੱਲ ਦੇ ਕਹਾਣੀ ਲੇਖਕ ਦੇਖਣ ਤਾਂ ਸਈ ਕਿ ਕਹਾਣੀ ਕਿਵੇਂ ਮੁਕਾਈਦੀ ਹੈ ।

ਅਕਿਰਤਘਣ ਹੈ ਈ ਮਾੜਾ ਆਦਮੀ । ਭਾਵੇਂ ਕੋਈ ਲੱਖ ਮੁਸੀਬਤਾਂ ਓਹਦੇ ਲਈ ਝੱਲੇ, ਪਰ ਓਹ ਧੰਨਵਾਦ ਦੀ ਥਾਂ ਅੱਗੋਂ ਇਉਂ ਕਹੇਗਾ "ਮੇਰਾ ਕੀਤਾ ਕੀ ਹੈ ?" ਕਿੰਨੀ ਬੁਰੀ ਗੱਲ ਹੈ। ਅਕਿਰਤਘਣ

੯੭