ਪੰਨਾ:ਸਿੱਖ ਤੇ ਸਿੱਖੀ.pdf/96

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਪਕਾਰ ਨਹੀਂ ਮੰਨਦਾ। ਉਪਕਾਰ ਹੀ ਜੀਵਨ ਦਾ ਤੱਤ ਹੋਇਆ। ਗੱਲ ਕੀ, ਅਕਿਰਤਘਣ ਬੇਤੱਤਾ ਹੀ ਜੱਗ ਉੱਤੇ ਸਾਹ ਲੈ ਰਿਹਾ ਹੈ । ਏਹਦੀ ਆਤਮਾ ਤਾਂ ਮੈਲੀ ਹੋਈ ਹੋ ਦੀ ਹੈ। ਕੋਈ ਕਿੰਨਾ ਚੋਰ ਚਕਾਰ ਹੋਵੇ, ਓਹ ਕਿਸੇ ਦੀ ਕੀਤੀ ਮੁਸ਼ਕਲ ਹੀ ਭੁਲਾਉਂਦਾ ਹੈ। ਜੇ ਕੋਈ ਉਪਕਾਰ ਕਰੇ ਤਾਂ ਮੰਦੇ ਵੀ ਉਪਕਾਰ ਕਰਕੇ ਬਦਲਾ ਲਾਹ ਦੇਂਦੇ ਹਨ, ਪਰ ਅਕਿਰਤਘਣ ਕੰਮ ਕਰਾਕੇ ਇਨਕਾਰੀ ਹੋ ਜਾਂਦਾ ਹੈ। ਉਸ ਨੇ ਉਪਕਾਹ ਦਾ ਬਦਲਾ ਦੇਣਾ ਹੀ ਨਾ ਹੋਇਆ। ਜੇ ਅੱਗੋਂ ਚੰਗੀ ਤਰ੍ਹਾਂ ਵਰਤੇ ਤਾਂ ਅਕਿਰਘਣ ਕਾਹਦਾ ਹਇਆ, ਜੇ ਅੱਗੋਂ ਭਲਾ ਬਦਲਾ ਦੇਣ ਲਗ ਪਵੇ, ਤਾਂ ਉਹ ਅਕਿਰਤਘਣਾਂ ਦੀ ਨਜ਼ਰ ਵਿਚ ਪਤਿਤ ਹੋਏ ਦੇ ਸਮਾਨ ਹੋ ਜਾਂਦਾ ਹੈ । ਅਕਿਰਤਘਣ ਵਿਚ ਹਿਤ ਤੇ ਦਰਦ ਨਹੀਂ ਹੋਂਦਾ। ਉਪਕਾਰ, ਹਿਤ ਜਾਂ ਦਰਦ ਦੇ ਨਾਲ ਹੋਂਦਾ ਹੈ । ਅਕਿਰਘਣ ਦਰਦੋਂ ਖਾਲੀ ਹੋਂਦਾ ਹੈ ਤੇ ਉਪਕਾਰ ਵਾਲੀ ਗੱਲ ਕਿਸ ਤਰ੍ਹਾਂ ਸਰ ? ਉਪਕਾਰ ਨ ਹੋਇਆ ਤਾਂ ਸਮਝ ਇਨਸਾਨੀਅਤ ਨੂੰ ਸੱਟ ਵੱਜੀ । ਅਕਿਰਤਘਣ ਭਾਵੇਂ ਕਿੰਨਾ ਬਣ ਬਣ ਬਹੇ, ਪਰ ਓਹ ਬੜਾ ਭਾਰੀ ਉਣਾ ਹੋਂਦਾ ਹੈ। ਓਹਦਾ ਸਾਫ ਰਹਿਣਾ, ਮਿੱਠਾ ਬੋਲਣਾ ਵੀ ਇਕ ਓਪਰਾ ਵਿਹਾਰ ਹੋਂਦਾ ਹੈ। ਏਸ ਦੀ ਰਹਿਣੀ, ਬਹਿਣੀ ਤੇ ਕਹਿਣੀ ਵਿਚ ਨਿਗਰਤਾ ਨਹੀਂ ਹੋਂਦੀ । ਇਹਸਾਨ ਫਰਾਮੋਸ਼ ਸੱਭਿਤਾ ਤੇ ਕਲਚਰ ਦੀ ਬੇਇਜ਼ਤੀ ਕਰਦਾ ਹੈ। ਸੱਭਿਤਾ ਆਦਿ ਏਹ ਨਹੀਂ ਸਿਖਾਉਂਦੀਆਂ ਕਿ ਜੋ ਤੁਹਾਡਾ ਕੰਮ ਸਵਾਰੇ ਤੇ ਤੁਸੀਂ ਓਸ ਨਾਲ ਕੋਰਾ ਵਿਹਾਰ ਕਰੋ।

ਜੇ ਮੈਂ ਹਰ ਇਕ ਦੀ ਕੀਤੀ ਜਾਣਾ ਤਾਂ ਬੁਰਾਈ ਕਿਦ੍ਹੇ ਨਾਲ ਕਰਾਂਗਾ ? ਜੇ ਬੁਰਾਈ ਨ ਕਰਾਂ ਤਾਂ ਗੱਲ ਠੀਕ ਹੈ । ਜੇ ਮੈਂ ਉਪਕਾਰੀ ਦਾ ਬਦਲਾ ਚੁਕਾ ਦਿਆਂ ਤਾਂ ਸ਼ਰਾਫਤ ਆ ਗਈ। ਸ਼ਰਾਫਤ ਆਉਣ ਨਾਲ ਅਕਿਰਤਘਣਤਾ ਦਾ ਨਾਸ ਹੋ ਜਾਣਾ ਹੋਇਆ । ਸੋ ਸ਼ਰਾਫਤ ਲਿਆਉਣ ਵਾਸਤੇ ਭਾਈ ਸਾਹਿਬ ਅਕਿਰਤਘਣ ਦੀ ਇਕ ਭਿਆਨਕ ਤਸਵੀਰ ਲਿਆ ਰਹੇ ਹਨ । ਪਉੜੀ ਵਿਚ ਵਿਭਤਸ ਰਸ ਹੈ । ਮਨੁਖੀ ਖੋਪਰੀ, ਕੁੱਤੇ ਦਾ ਮਾਸ ਤੇ ਰੱਤੂ ਭਰਿਆ ਕਪੜਾ (ਲਹੂ ਵੀ ਮਹਾਂ ਨਖਿੱਧ) ਹੈ।

੯੮