ਪੰਨਾ:ਸਿੱਖ ਤੇ ਸਿੱਖੀ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਹ ਸਭ ਦਿਲ ਮਿਚਕਾਉਣੀਆਂ ਚੀਜ਼ਾਂ ਹਨ। ਸਰਸਰੀ ਪੜ੍ਹ ਜਾਈਏ ਤ ਜਰਾ ਹਾਸਾ ਆਉਂਦਾ ਹੈ ਕਿ ਭਾਈ ਸਾਹਿਬ ਕੀ ਕਰ ਰਹੇ ਹਨ । ਪਾਠਕ ਦੀ ਬਿਰਤੀ ਵਿਚ ਇਕ ਹਲਕੀ ਜਿਹੀ ਹੋਰ ਖਿਚ ਦੇਣੀ ਵੀ, ਬੜਾ ਕਮਾਲ ਹੈ, ਪਰ ਏਹ ਗਲ ਸੌ ਸੈਂਕੜਿਆਂ ਵਿਚੋਂ ਕੋਈ ਹੀ ਕਰਦਾ ਹੈ। ਇਹ ਤਾਂ ਮੁਸਕੁਰਾਹਟ ਹੋਈ, ਪਰ ਜ਼ਰਾ ਫੇਰ ਦਿਲ ਮਿਚਕਉਣੇ ਮਜ਼ਮੂਨ ਵਲ ਆਓ । ਇਕ ਗਲ ਸੋਚਣ ਵਾਲੀ ਹੈ ਕਿ ਚੂਹੜੀ ਵੀ ਏਸ ਨਖਿੱਧ ਰੋਲ ਵਿਚ ਹੈ। ਮੈਲਾ ਚੁਕਣ ਵਾਲੀ ਹੈ । ਸੋਸਾਇਟੀ ਨੇ ਇਸ ਪੇਸ਼ੇ ਵਾਲਿਆਂ ਦਾ ਚੰਗਾ ਪ੍ਰਬੰਧ ਨਹੀਂ ਕੀਤਾ ਤੇ ਏਹਨਾਂ ਨੂੰ ਲੋਕੀ ਨਿੰਦਣ ਲਗ ਪਏ।ਭਾਈ ਸਾਹਿਬ ਨੇ ਇਸ ਫਹਿਰਿਸਤ ਵਿਚ ਨਾਂ ਲਿਖ ਦਿਤਾ। ਵਿਭਤਸ ਰਸ ਨੂੰ ਲਿਆ ਕੇ ਨਜ਼ਰ ਨਾਲ ਹੀ ਭਸ਼ਟ ਕਰ ਦੇਣਾ ਵੀ, ਅਸਰ ਪਾਉਣੀ ਚੀਜ਼ ਹੈ। ਗੱਲ ਕੀ, ਏਸ ਸ਼ਰਾਬ ਦੇ ਨੁਸਖੇ (ਵਿਚ ਬਹੁਤ ਸਾਰੀਆਂ ਅਲੱਭ ਤੇ ਲਾਸਾਨੀ ਚੀਜ਼ਾਂ (ਦਵਾਈਆਂ) ਪਾਕੇ, ਪਉੜੀ ਦੀ ਬੋਤਲ ਵਿਚ ਸਾਹਿਤਕ ਤੇ ਇਖ਼ਲਾਕੀ ਸ਼ਰਾਬ ਭਰੀ ਹੈ। ਪੀਵੋ, ਮੁੜ ਪੀਵੋ ਤੇ ਝੂਮੇ ।

੯੯