ਪੰਨਾ:ਸਿੱਖ ਤੇ ਸਿੱਖੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਨਾਨਕ ਦੀ ਤਸਵੀਰ

ਜਿਵੇਂ ਇਤਿਹਾਸਕਾਰ ਜਾਂ ਕਵੀ ਆਪਣਾ ਨਾਇਕ ਭਾਲਦਾ ਹੈ, ਤਿਵੇਂ ਮੁਸੱਵਰ ਆਪਣਾ ਹੁਨਰ ਦਿਖਾਉਣ ਲਈ ਮੁਖੀ ਤੇ ਪਵਿਤ੍ਰ ਹਸਤੀ ਢੂੰਡਦਾ ਹੈ । ਹਿੰਦਵਾਨੀ ਕਲਮ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਸਾਹਵੇਂ ਰਖਿਆ। ਬੁੱਧ ਦੇ ਉਪਾਸ਼ਕਾਂ ਆਪਣੇ ਭਗਵਾਨ ਦੀ ਮੂਰਤੀ ਉੱਤੇ ਹੁਨਰ ਦਾ ਜ਼ੋਰ ਦਿਖਾਇਆ। ਯੂਰਪ ਵਿਚ ਇਕ ਜ਼ਮਾਨਾ ਓਹ ਸੀ, ਜਦੋਂ ਹਰ ਮੁਸੱਵਰ ਮਹਾਤਮਾ ਈਸਾ ਦੀਆਂ ਮੂਰਤਾਂ ਵਾਹੁੰਦਾ ਸੀ। ਹਾਲੀ ਤਕ ਆਰਟ ਦੇ ਲਿਹਾਜ਼ ਨਾਲ ਓਹਨਾਂ ਤਸਵੀਰਾਂ ਦਾ ਨੰਬਰ ਅਗੇ ਹੈ ।

ਸਿੱਖ ਸਕੂਲ ਨੇ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਵਾਹੀਆਂ। ਜਦੋਂ ਜਨਮ ਸਾਖੀਆਂ ਚਿਤਰੀਨ ਲੱਗੀਆਂ, ਓਦੋਂ ਗੁਰੂ ਬਾਬੇ ਦੀਆਂ ਤਸਵੀਰਾਂ ਸਾਹਮਣੇ ਆਈਆਂ । ਫਰ ਮੁਸੱਵਰਾਂ ਨੇ ਬਾਲਾ ਮਰਦਾਨਾ ਬਣਾ ਕੇ ਮੂਰਤ ਮੁਕਾਈ । ਪਿਛਵਾੜ ਸੀਨਰੀ ਵਾਹੁੰਦੇ ਸਨ । ਜੰਗਲ ਦੇ ਵਿਚ ਈਰਾਨੀ ਕਾਲੀਨ ਵੀ ਵਿਛਾ ਦੇਂਦੇ ਸਨ। ਕਈ ਵਾਰੀ ਇਕੱਲੇ ਗੁਰੂ ਨਾਨਕ ਦੀ ਹੀ ਤਸਵੀਰ ਬਣਾਈ। ਬੈਠਕ ਦੀ ਤਰਜ਼ ਇੱਕੋ ਰਖੀ ਜਾਂਦੀ ਸੀ, ਸੀਸ ਜ਼ਰਾ ਕੁ ਇਕ ਪਾਸੇ ਝੁਕਿਆ ਹੋਇਆ ਨੈਣਾਂ ਵਿੱਚ ਖੁਮਾਰੀ ਮੁਸੱਵਰ ਆਪਣੀ ਲਿਆਕਤ ਮੁਤਾਬਿਕ ਦੱਸ ਜਾਦਾ ਸੀ । ਸੌ ਸਾਲ ਤੋਂ ਜ਼ਿਆਦਾ ਪੁਰਾਣੀ ਤਸਵੀਰ ਸਾਡੇ ਪਾਸ ਹੈ । ਓਹਦੇ ਵਿਚ ਆਪ ਦੀ ਦਾੜ੍ਹੀ ਖੁਲ੍ਹੀ ਹੈ,ਗੋਲ ਨਹੀਂ । ਮਗਰਲੇ ਮੁਸੱਵਰਾਂ ਨੇ, ਖਾਸ ਕਰ ਕੇ ਵੱਡੇ ਮੁਸਵਰ ਭਾਈ ਕਪੂਰ ਸਿੰਘ ਨੇ ਵੀ,ਮੁਗਲਈ ਹੱਥ ਰਖਿਆ । ਦਾੜ੍ਹੀ ਮੁਸਲਮਾਨੀ ਢੰਗ ਦੀ ਗੋਲ ਕਰ ਦਿੱਤੀ। ਮਾਲੂਮ ਹੋਂਦਾ ਹੈ ਪਈ ਏਹ ਗੁਰ-ਮੂਰਤਾਂ ਮੁਗਲਈ ਕਲਮ ਵਿਚ ਬਣੀਆਂ। ਉਂਞ ਵੀ ਗੁਰੂ ਨਾਨਕ ਜੀ ਦਾ ਹੁਲੀਆਂ

੧੦੦