ਪੰਨਾ:ਸਿੱਖ ਤੇ ਸਿੱਖੀ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੱਝ ਗਿਆ ਸੀ । ਇਕ ਸ਼ਕਲ ਪ੍ਰਚਲਤ ਹੋ ਚੁਕੀ ਸੀ । ਭਾਈ ਕਪੂਰ ਸਿੰਘ ਨੇ ਸਮਝਿਆ, ਹੁਣ ਓਹ ਹੁਲੀਆ ਦੇਣਾ ਮੁਨਾਸਿਬ ਹੈ। ਕਈ ਤਸਵੀਰਾਂ ਵਿਚ ਬਾਲੇ ਵਾਲੀ ਟੋਪੀ ਸੀਸ ਤੇ ਪਵਾਈ ਹੋਈ ਹੈ । ਸਿੰਧੀ ਟੋਪੀ ਜੋ ਪੱਗ ਵਾਕਰ ਜਾਪਦੀ ਹੈ, ਹਾਲੀ ਵੀ ਸਿਰ ਉਤੇ ਦਿਖਾਈ ਜਾਂਦੀ ਹੈ, ਹੁਣ ਦੇ ਮੁਸੱਵਰ ਦਸਤਾਰ ਸਜਾਂਦੇ ਹਨ । ਮੇਰੇ ਪਾਸ ਸੌ ਕੁ ਸਾਲ ਦੀ ਪਰਾਣੀ ਤਸਵੀਰ ਹੈ, ਜਿਸ ਵਿਚ ਆਪ ਧੋਤੀ ਬੰਨ੍ਹ ਕੇ ਨਹਾ ਰਹੇ ਹਨ। ਪੰਜਾਬ ਦੇ ਮਸ਼ਹੂਰ ਆਰਟਿਸਟ ਮੀਆਂ ਅਲਾ ਬਖਸ਼ ਨੇ, ਇਕ ਚਿਤ੍ਰ ਬਣਾਇਆ ਸੀ, ਜਿਸ ਵਿਚ ਤਹਿਮਤ ਬੱਝੀ ਜਾਂ ਸਲਵਾਰ ਪਾਈ ਦਾ ਨਿਖੇੜਾ ਨਹੀਂ ਹੋ ਸਕਦਾ। ਕਪੜੇ,ਦਾੜ੍ਹੀ, ਟੋਪੀ ਜਾਂ ਦਸਤਾਰ ਭਾਵੇਂ ਕਿਸੇ ਤਰ੍ਹਾਂ ਦੀ ਵੀ ਹੋਵੇ ,ਪਰ ਚਿਹਰੇ ਦੀ ਬਜ਼ੁਰਗੀ ਨੂੰ ਦੇਖ ਕੇ ਅਸੀਂ ਗੁਰੂ ਨਾਨਕ ਦੀ ਤਸਵੀਰ ਹੀ ਕਹਿ ਦੇਂਦੇ ਹਾਂ ।
ਓਹਨਾਂ ਵਿਚ ਜਿੰਨੀ ਜਨਤਾ ਦੇ ਸੁਧਾਰ ਦੀ ਤੜਪ ਤੇ ਲੋਕ ਭਲਾਈ ਦੀ ਚਾਹ ਸੀ, ਓਨੀ ਚੇਹਰੇ ਤੇ ਨਹੀਂ ਹੋਦੀ, ਜਾਂ ਏਹ ਜਿਹੀ ਸ਼ਕਲ ਨਹੀਂ ਬਣਾਉਦੇ, ਜਿਸ ਵਿਚੋਂ ਉਪਰਲੀਆਂ ਗੱਲਾਂ ਜ਼ਾਹਿਰ ਹੋਣ । ਗੁਰਦੇਵ ਦੁਨੀਆਂ ਤੋਂ ਅੱਖਾਂ ਮੀਟੀ,ਵਖਰੇ ਨਹੀਂ ਰਹਿੰਦੇ ਸਨ । ਹਾਂ, ਲੋਕ-ਭਲਾਈ ਦਾ ਨਸ਼ਾ ਛਕਦੇ ਸਨ, ਜੋ ਅੱਖਾਂ ਨੂੰ ਮਸਤਾਉਦਾ, ਰੂਹ ਨੂੰ ਰਸ ਦੇਂਦਾ ਸੀ। ਏਹ ਨਸ਼ਾ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖੀ ਜਾਣ ਵਾਲੀ ਘਟਨਾ ਪੈਦਾ ਕਰਦਾ ਸੀ । ਅਨ੍ਹੇਰੇ ਵਿਚ ਡਿਗੀ ਖ਼ਲਕਤ ਲਈ ਮਿਸਾਲ ਦਾ ਕੰਮ ਕਰਦਾ ਸੀ।

ਅਸੀਂ ਗੁਰਦੇਵ ਦੀ ਮੂਰਤ ਬਾਣੀ ਵਿਚੋਂ ਨਹੀਂ ਲਭਦੇ । ਗੁਰਦੇਵ ਦਾ ਦਿਲ ਬਾਬਰਵਾਣੀ ਦਾ ਡੰਕਾ ਵੱਜਣ ਵਲ ਨਹੀਂ ਦੇਖਦੇ । ਗੁਰਦੇਵ ਦਾ ਭਰਮਾਂ ਵਿਰੁੱਧ ਨਾਅਰਾ ਨਹੀਂ ਸੁਣਦੇ । ਗੁਰੂ ਦੀ ਦਖੀਆਂ ਲਈ ਆਹ ਸੁਣਨ ਜਗੇ ਨਹੀਂ ਰਹੇ । ਬਾਬ ਜੀ ਦਾ ਹਰ ਗੁਲਾਮੀ ਤੋਂ ਛੁਡਾਉਣ ਵਾਲਾ ਦਿਲ ਸੀ, ਜੋ ਬਣਾਉਂਦੇ ਨਹੀਂ। ਓਹ ਸਾਡਾ ਸੀ, ਸਾਡੇ ਵਿਚ ਰਹਿੰਦਾ ਸੀ, ਅਗੰਮੀ ਦੇਸ ਦਾ ਨਹੀਂ ਸੀ । ਅੱਖਾਂ ਮੀਟ ਕੇ ਬਹਿਣ ਵਾਲਾ ਨਹੀਂ ਸੀ, ਸਾਡੀਆਂ ਕਰਤੂਤਾਂ ਦੇਖਦਾ ਹਟਕਦਾ ਤੇ ਹੋੜਦਾ ਸੀ !

੧੦੧