ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/11

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(ਖ)

ਆਮ ਪ੍ਰਚੱਲਤ ਨਹੀਂ ਹੋਈਆਂ ਸਨ- ਲਿਆਂਦੀਆਂ ਹਨ, ਜਿਸਦਾ ਨਤੀਜਾ ਇਹ ਹੈ ਕਿ ਸੰਨ ੧੯੨੮ ਵਿੱਚ ਸ਼ਿਮਲੇ ਦੇ ਮਹਾਨ ਕਵੀ ਦਰਬਾਰ ਵਿੱਚ 'ਸ਼ਰਫ਼' ਜੀ ਦੀਆਂ ਕਵਿਤਾਵਾਂ ਸੁਣਕੇ ਫ਼ਾਰਸੀ ਤੇ ਉਰਦੂ ਦੇ, ਬੜੇ ਬੜੇ ਤੁਅੱਸਬੀ ਸ਼ਾਇਰ ਭੀ ਮੰਨ ਗਏ ਕਿ ਬੇਸ਼ਕ ਪੰਜਾਬੀ ਵਿੱਚ ਭੀ ਫਾਰਸੀ ਅਰਬੀ, ਵਰਗੇ ਨਾਜ਼ਕ ਤੋਂ, ਨਾਜ਼ਕ, ਕੋਮਲ ਤੋਂ ਕੋਮਲ, ਸੂਖ਼ਮ ਤੋਂ ਸੂਖਮ, ਡੂੰਘੇ ਤੋਂ ਡੂੰਘੇ ਤੇ ਉੱਚੇ ਤੋਂ ਉੱਚੇ ਖਿਆਲ ਬਿਆਨ ਦਾ ਕੀਤੇ ਜਾ ਸਕਦੇ ਹਨ। ਓਹਨਾਂ ਲੋਕਾਂ ਨੇ ਉਸਤੋਂ ਪਹਿਲਾਂ ਪੰਜਾਬੀ ਕਵਿਤਾ ਦਾ ਰਸ ਕਦੀ ਨਹੀਂ ਸੀ ਮਾਣਿਆ ਤੇ ਪੰਜਾਬੀ ਦੇ ਵਿਰੁੱਧ ਤਅੱਸਬ ਰੱਖਣ ਦੇ ਕਾਰਨ ਉਹ ਪੰਜਾਬੀ ਕਵੀਆਂ, ਸੰਤਾਂ ਤੇ ਸਤਿਗੁਰਾਂ ਦੇ ਇਲਾਹੀ ਕਲਾਮ ਤੋਂ, ਬਿਲਕੁਲ ਬੇਖ਼ਬਰ ਸਨ, ਇਸ ਲਈ ਜਦ ਓਹਨਾਂ ਨੇ ਆਪਣੀ ਪਿਆਰੀ ਅਰਬੀ, ਫਾਰਸੀ ਤੇ ਉਰਦੂ ਵਰਗੇ ਚਮਤਕਾਰ ਪੰਜਾਬੀ ਬੋਲੀ ਵਿੱਚ ਬਿਆਨ ਹੁੰਦੇ ਸੁਣੇ ਤਾਂ ਉਹ ਇਕਦਮ ਸ਼ਸ਼ਦਰ ਰਹਿ ਗਏ ਅਜੇਹੇ ਲੋਕਾਂ ਵਿੱਚੋਂ ਕਈ ਤੰਗ ਦਿਲ ਪ੍ਰੇਮੀ ਤਾਂ 'ਸ਼ਰਫ਼' ਨਾਲ ਅਜੇ ਤਕ ਗੁੱਸੇ ਹਨ ਕਿ ਓਹੁ ਪੰਜਾਬੀ ਦੀ ਤ੍ਰੱਕੀ ਦਾ ਏਨਾ ਲਾਭਦਾਇਕ ਤੇ ਕਰੜਾ ਜਤਨ ਕਿਉਂ ਕਰਦਾ ਹੈ। 'ਸ਼ਰਫ਼' ਦੀ ਕਵਿਤਾ ਦੀ ਏਹ ਮਹਾਨਤਾ ਉਸਦੀ ਪ੍ਰਤਿੱਗ੍ਯਾ ਪੂਰਤੀ ਦੀ ਨਿਸ਼ਾਨੀ ਹੈ।

ਕਿਸੇ ਕਵੀ ਦੇ ਕਲਾਮ ਦੀ ਇੱਕ ਵੱਡੀ ਖੂਬੀ ਏਹ ਭੀ ਹੁੰਦੀ ਹੈ ਕਿ ਉਸਦੇ ਸ਼ੇਅਰ ਯਾ ਮਿਸਰੇ ਆਮ ਲੋਕਾਂ ਦੀ ਜ਼ਬਾਨ ਉੱਤੇ ਅਜੇਹੇ ਚੜ੍ਹ ਜਾਣ ਕਿ ਓਹ ਗੱਲ ਗੱਲ ਵਿੱਚ