ਪੰਨਾ:ਸੁਨਹਿਰੀ ਕਲੀਆਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਗ)

ਓਹਨਾਂ ਨੂੰ ਕਹਾਵਤਾਂ ਵਾਂਗੂੰ ਵਰਤਣ। ਵਾਰਸਸ਼ਾਹ ਦੀ ਸ਼ਾਇਰੀ ਸਮਝ ਦੀ ਮਸ਼ਹੂਰੀ ਦਾ ਭੀ ਇੱਕ ਵੱਡਾ ਕਾਰਨ ਏਹੋ ਹੈ 'ਸ਼ਰਫ਼ ਦੀ ਕਰਨ ਕਵਿਤਾ ਵਿੱਚ ਭੀ ਏਹ ਖ਼ੂਬੀ ਬਹੁਤ ਸਾਰੇ ਕਵੀਆਂ ਨਾਲੋਂ ਵਧਕੇ ਹੈ, ਅਰ 'ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ' ਤੇ 'ਗੁੱਝੀ ਰਹੇ ਨ ਹੀਰ ਹਜ਼ਾਰ ਵਿੱਚੋਂ' ਆਦਿ ਅਨੇਕਾਂ ਮਿਸਰੇ ਲੋਕਾਂ ਦੀਆਂ ਜ਼ਬਾਨ ਤੇ ਚੜ੍ਹੇ ਹੋਏ ਇਸ ਗੱਲ ਦਾ ਪ੍ਰਤੱਖ ਸਬੂਤ ਦੇ ਰਹੇ ਹਨ।

ਮੈਂ ਏਹ ਭੂਮਿਕਾ ਲੰਮੀ ਹੋ ਜਾਣ ਦੇ ਡਰ ਤੋਂ 'ਸ਼ਰਫ' ਦੀਆਂ ਕਵਿਤਾਵਾਂ ਵਿੱਚੋਂ ਖ਼ਾਸ ਚਮਤਕਾਰਾਂ ਵਾਲੇ ਚੁਣਵੇਂ ਸ਼ੇਅਰ ਇਸ ਜਗ੍ਹਾ ਨਹੀਂ ਦੇਂਦਾ। ਕਿਤਾਬ ਆਪ ਦੇ ਹੱਥਾਂ ਕੋਈ ਵਿੱਚ ਹੈ, ਤੇ ਕਵਿਤਾਵਾਂ ਆਪਦੇ ਸਾਮ੍ਹਣੇ ਹਨ। ਆਪ ਖ਼ੁਦ ਹੀ ਪੜ੍ਹੋਗੇ ਤੇ ਝੂਮੋਗੇ, ਝੂਮੋਗੇ ਤੇ ਪੜ੍ਹੋਗੇ, ਅਰ ਸ਼ਾਬਾਸ਼ ਸ਼ਾਬਾਸ਼ ਆਖੋਗੇ।

ਇਨ੍ਹਾਂ 'ਸੁਨਹਿਰੀ ਕਲੀਆਂ' ਦੀ ਗਿਣਤੀ ਹੁਣ ੯੨ ਹੈ, ਅਰਥਾਤ ਵੱਖੋ ਵੱਖ ਵਿਸ਼ਿਆਂ ਉੱਤੇ ਨਿਰੋਲ ਸਾਹਿੱਤਕ ੯੨ ਵਡੀਆਂ ਛੋਟੀਆਂ ਕਵਿਤਾਵਾਂ ਹਨ। ਕਈ ਹਜ਼ਾਰ ਸ਼ੇਅਰ ਹਨ ਤੇ ਕਈ ਲੱਖ ਲਫ਼ਜ਼ ਹਨ। ਜੇ ਇਨ੍ਹਾਂ ਵਿੱਚੋਂ ਕੁਝ ਸੌ, ਕੁਝ ਵੀਹਾਂ ਯਾ ਕੁਝ ਦਹਾਕੇ ਲਫ਼ਜ਼ ਤਸ਼ਬੀਹਾਂ, ਅਲੰਕਾਰ, ਬੰਦਸ਼ਾਂ, ਖਿਆਲ ਯਾ ਟਕਾਣੇ ਦੀਆਂ ਚੋਭਾਂ ਆਪ ਦੇ ਦਿਲ ਨੂੰ ਥਰਥਰਾ ਤੇ ਤੜਪਾ ਦੇਣ ਅਰ ਆਪ ਓਹਨਾਂ ਨੂੰ ਪੰਜਾਬੀ ਵਿੱਚ ਨਵੀਆਂ ਚੀਜ਼ਾਂ ਪ੍ਰਤੀਤ ਕਰੋ ਤਾਂ