(ਘ)
ਸਮਝ ਲਓ ਕਿ 'ਸ਼ਰਫ਼' ਆਪਣੀ ਉਪ੍ਰੋਕਤ ਪ੍ਰਤਿਗ੍ਯਾ ਪੂਰੀ ਕਰਨ ਲਈ ਦਬਾ ਦਬਾ ਕਦਮ ਵਧਾ ਰਿਹਾ ਹੈ।
ਮੈਂ ਨਾ ਤਾਂ 'ਸ਼ਰਫ਼' ਦੇ ਕਲਾਮ ਨੂੰ ਕਤੱਈ ਬੇਨੁਕਸ ਸਮਝਦਾ ਹਾਂ, ਤੇ ਨਾ ਹੀ ਨੁਕਸ ਛਾਂਟਣ ਨੂੰ ਭੂਮਿਕਾ ਦਾ ਇੱਕ ਜ਼ਰੂਰੀ ਅੰਗ ਜਾਣਦਾ ਹਾਂ। ਬੇਨਕਸ ਤਾਂ ਰੱਬ ਦੀ ਜ਼ਾਤ ਤੋਂ ਬਿਨਾਂ ਹੋਰ ਕੋਈ ਨਹੀਂ, 'ਸ਼ਰਫ਼' ਦੇ ਕਲਾਮ ਵਿੱਚ ਭੀ ਨੁਕਸ ਜ਼ਰੂਰ ਹੋਣਗੇ। ਪਰ ਉਸ ਵਿੱਚ ਖ਼ੂਬੀਆਂ, ਗੁਣ ਤੇ ਵਾਧੇ ਏਨੇ ਹਨ ਕਿ ਉਨ੍ਹਾਂ ਵਿਚੋਂ ਨੁਕਸ, ਔਗੁਣ ਤੇ ਊਣ ਤਾਈਆਂ ਖ਼ਾਸ ਜਤਨ ਕੀਤਿਆਂ ਹੀ ਲਭ ਸਕਦੀਆਂ ਹਨ, ਤੇ ਜੇ ਕੋਈ ਸੱਜਣ ਇਸ ਇਰਾਦੇ ਤੇ ਨੀਯਤ ਨਾਲ ਖ਼ਾਸ ਜਤਨ ਕਰਕੇ ਇਸ ਵਿੱਚੋਂ ਕੁਝ ਭੁੱਲਾਂ ਯਾ ਉਕਾਈਆਂ ਕੱਢ ਭੀ ਦੇਵੇ ਤਦ ਭੀ ਮੈਂ 'ਸ਼ਰਫ਼' ਦੀ ਜ਼ਾਤ ਨੂੰ ਪੰਜਾਬੀ ਲਈ ਭਾਰੇ ਫ਼ਖ਼ਰ ਤੇ ਖਾਣ ਦਾ ਕਾਰਨ ਅਰ'ਸ਼ਰਫ਼' ਦੀਆਂ ਸਾਹਿੱਤਕ ਕਵਿਤਾਵਾਂ ਦੇ ਇਸ ਸਮੂਹ ਸੰਗ੍ਰਹਿ ਨੂੰ ਪੰਜਾਬੀਦੇ ਭੰਡਾਰ ਵਿੱਚ ਇੱਕ ਕੀਮਤੀ ਤੇ ਚਮਕਦਾਰ ਰਤਨ ਸਮਝਾਗਾ 'ਸ਼ਰਫ਼' ਨੇ ਪੰਜਾਬੀ ਦੀ ਜੋ ਨਿੱਗਰ ਤੇ ਵਡਮੁੱਲੀ ਸੇਵਾ ਹੁਣ ਤੀਕ ਕੀਤੀ ਹੈ, ਉਸਦੀ ਕਦਰ ਪੰਜਾਬ ਦੀ ਪਬਲਿਕ ਨੇ ਨਿਰਸੰਦੇਹ ਬਹੁਤ ਕੀਤੀ ਹੈ, ਤੇ ਮੈਨੂੰ ਪੂਰਨ ਨਿਸਚਾ ਹੈ ਕਿ ਇਨ੍ਹਾਂ 'ਸੁਨਹਿਰੀ ਕਲੀਆਂ' ਦੀ ਭੀ ਬਹੁਤ ਕਦਰ ਹੋਵੇਗੀ, ਪਰ ਪੰਜਾਬੀ ਬੋਲੀ ਦਾ ਭਵਿੱਖਤ ਇਤਿਹਾਸ ਉਸਦੀ ਕਦਰ ਸਾਡੇ ਨਾਲੋਂ ਸੌ ਗੁਣਾਂ ਵਧੇਰੇ ਕਰੇਗਾ।