ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/14

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(ਙ)

ਮੇਰੀ ਅਤੇ ਵਿਚਾਰੀ ਪੰਜਾਬੀ ਦੀ ਅਰਦਾਸ ਤੇ ਅਸੀਸ ਏਹੋ ਹੈ ਕਿ 'ਸ਼ਰਫ਼' ਨੂੰ ਰਬ ਉਮਰ ਬਖ਼ਸ਼ੇ, ਹਿੰਮਤ ਵਿੱਚ ਵਾਧਾ ਬਖਸ਼ੇ, ਲਗਨ ਵਿੱਚ ਦਿੱੜ੍ਹਤਾ ਬਖ਼ਸ਼ੇ, ਖਿਆਲਾਂ ਵਿੱਚ ਬਲੰਦੀ ਬਖਸ਼ੇ ਤੇ ਬੇ-ਫ਼ਿਕਰੀ ਅਰ ਖੁਸ਼ਹਾਲੀ ਬਖਸ਼ੇ, ਤਾਕਿ ਉਸਨੇ ਵਿਚਾਰੀ ਪੰਜਾਬੀ ਦੀ ਸੇਵਾ ਕਰਨ ਦੀ ਜੋ ਪ੍ਰਤਿੱਗ੍ਯਾ ਕੀਤੀ ਹੋਈ ਹੈ, ਉਸਨੂੰ ਮੁਕੰਮਲ ਤੌਰ ਤੇ ਪੂਰਿਆਂ ਕਰਕੇ ਵਿਖਾ ਸਕੇ।


[ਐਸ.ਐਸ.ਚਰਨ ਸਿੰਘ.]