( ਚ )
ਸ਼ੁਕਰੀਆ
ਜਿਸਤਰਾਂ ਗੁਲਾਬ ਦੇ ਨਾਲ ਕੰਡੇ ਦਾ ਹੋਣਾ ਕੁਦਰਤੀ ਗੱਲ ਏ, ਇਸੇਤਰ੍ਹਾਂ ਹਰ ਇੱਕ ਸ਼ਾਇਰ ਨੂੰ ਜਿੱਥੇ ਖੁਦਾ ਨੇ ਆਪਣੀ ਕੁਦਰਤ ਦਾ ਉਲਥਾਕਾਰ ਬਣਾਕੇ ਵਡਿਆਈ ਬਖ਼ਸ਼ੀ ਏ, ਓਥੇ ਨਾਲ ਈ ਗਰੀਬੀ ਦਾਨ ਵੀ ਰੱਜਕੇ ਬਖ਼ਸ਼ਿਆ ਸੂ।
ਕਈ ਬੰਦੇ ਤਾਂ ਏਥੋਂ ਤੀਕ ਆਂਹਦੇ ਨੇ, ਪਈ ਜੇੜ੍ਹਾ ਸ਼ਾਇਰ ਗ਼ਰੀਬ ਤੇ ਹਸਮੁਖ ਨਾ ਹੋਵੇ, ਓਹ ਸ਼ਾਇਰ ਈ ਨਹੀਂ। ਪਰ ਏਹ ਗੱਲ ਅਨਹੋਣੀ ਮਲੂਮ ਹੁੰਦੀ ਏ, ਕਿਉਂ ਜੋ ਕਈ ਕਵੀ ਲੱਛਮੀ ਦੀ ਗੱਦ ਵਿਚ ਖੇਡਦੇ ਤੇ ਸੁਖਾਂ ਦੀ ਛਤਰ ਛਾਵੇਂ ਬੈਠੇ ਹੋਏ ਵੀ ਨਜ਼ਰ ਆਉਂਦੇ ਨੇ।
ਹਾਂ, ਇਸਤਰਾਂ ਦੇ ਸ਼ਾਇਰਾਂ ਦੀ ਗਿਣਤੀ ਬਹੁਤ ਘੱਟ ਏ, ਬਹੁਤੇ ਵਿਚਾਰੇ ਕਿਸਮਤ ਦੇ ਹੀਣੇ ਹੀ ਵੇਖੇ ਜਾਂਦੇ ਨੇ। ਮੈਂ ਵੀ ਓਸੇ ਪੱਤਝੜ ਦੇ ਲੁਕੇ ਹੋਏ ਬਗੀਚੇ ਵਿੱਚੋਂ ਇੱਕ ਸੁਕਦਾ ਜਾਂਦਾ ਬੂਟਾ ਹਾਂ।
ਲਾਲਾ ਧਨੀ ਰਾਮ ਸਾਹਿਬ 'ਚਾਤ੍ਰਿਕ' ਨੂੰ ਜਿੱਥੇ ਕੁਦਰਤ ਨੇ ਏਸ ਵੇਲੇ ਪੰਜਾਬੀ ਬੋੱਲੀ ਦਾ ਰਤਨ ਬਣਾਇਆ ਏ, ਓਥੇ ਨਾਲ ਹੀ ਨਸੀਬਾਂ ਦਾ ਧਨੀ ਵੀ ਬਣਾਇਆ ਏ। ਜਿੱਥੇ ਨਸੀਬ ਸਕੰਦਰੀ ਬਖ਼ਸ਼ੇ ਨੇ, ਓਥੇ ਦਿਲ ਵੀ ਉੱਚੇ ਇਖ਼ਲਾਕ ਦਾ ਸੋਮਾਂ ਤੇ ਦਯਾ ਕਿਰਪਾ ਦਾ ਦਰਯਾ ਬਣਾ ਦਿੱਤਾ ਏ।
ਏਹ ਓਹਨਾਂ ਦੀ ਦਰਯਾ ਦਿਲੀ ਦਾ ਹੀ ਸਿੱਟਾ ਏ, ਜੋ ਮੇਰੀ ਆਸ-ਉਮੈਦ ਦੇ ਸੁੱਕਦੇ ਜਾਂਦੇ ਬੂਟੇ ਨੂੰ ਏਨਾ ਖੁੱਲ੍ਹਾ ਡੁੱਲਾ