ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਛ)

ਚੇਹਰੇ ਸ਼ਾਹੀ ਚਾਂਦੀ ਦਾ ਪਾਣੀ ਸਿੰਜਿਆ ਗਿਆ, ਕਿ ਨਵੇਂ ਸਿਰੇ ਸੱਧਰਾਂ ਦੀਆਂ ਟਾਹਣੀਆਂ ਪੁੰਗਰ ਪੁੰਗਰ ਕੇ ਪਾਠਕ ਜਨਾਂ ਦੀ ਸੇਵਾ ਵਿੱਚ ਏਹਨਾਂ "ਸੁਨਹਿਰੀ-ਕਲੀਆਂ" ਦਾ ਢੋਆ ਭੇਟਾ ਕਰਨ ਜੋਗ ਹੋ ਗਈਆਂ ।

ਲਾਲਾ ਸਾਹਿਬ ਨੇ ਨਿਰੀ ਮੇਰੇ ਨਾਲ ਹੀ ਮੇਹਰਬਾਨੀ ਨਹੀਂ ਵਰਤੀ, ਪੰਜਾਬੀ ਮਾਤਾ ਦੀ ਵੀ ਬੜੀ ਸ਼ਾਨਦਾਰ ਸੇਵਾ ਕੀਤੀ ਏ । ਜਿੱਥੇ ਓਹਨਾਂ ਨੇ ਮਾਤ੍ਰੀ-ਬੋਲੀ ਦੀ ਸੇਵਾ ਕੀਤੀ ਏ, ਓਥੇ ਨਾਲ ਹੀ ਕਾਵ੍ਯ-ਰਸੀਆਂ ਦੇ ਦਿਲਾਂ ਦਿਮਾਗਾਂ ਨੂੰ ਵੀ ਮਹਿਕਾਉਣ ਤੇ ਖੁਸ਼ ਕਰਨ ਦਾ ਜਤਨ ਕੀਤਾ ਏ ।

ਸੋ ਤਿੰਨਾਂ ਧਿਰਾਂ ਵੱਲੋਂ ਹੀ 'ਚਾਤ੍ਰਿਕ' ਜੀ ਦੀ ਵਡਿਆਈ ਹੋਣੀ ਚਾਹੀਦੀ ਏ ।

ਪੰਜਾਬੀ ਮਾਤਾ ਓਹਨਾਂ ਨੂੰ ਅਸੀਸਾਂ ਦੇਵੇ !

ਪਾਠਕ ਜਨ ਵਧਾਈਆਂ ਦੇਣ ।

ਮੈਂ ਓਹਨਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ।


'ਸ਼ਰਫ਼'