ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨ )

ਹੁੱਸੜ ਆਣਕੇ ਰਗਾਂ ਤੋਂ ਘੁੱਟਦਾ ਸੀ,
ਰਤੀ ਗੱਲ ਭੀ ਜੇ ਮੂੰਹੋਂ ਬੋਲਦਾ ਸਾਂ !
ਗੰਢਾਂ ਜੇੜ੍ਹੀਆਂ ਹੱਥੀ ਮੈਂ ਦਿੱਤੀਆਂ ਸਨ,
ਵਿਲਕ ਵਿਲਕ ਕੇ ਦੰਦੀਆਂ ਖੋਲ੍ਹਦਾ ਸਾਂ !
ਕਾਲੀ ਜ਼ੁਲਫ਼ ਨਾ ਰੈਨ ਦੀ ਮੁੱਕਦੀ ਸੀ,
ਪਿਆ ਸੱਪ ਵਾਗੂੰ ਵਿੱਸ ਘੋਲਦਾ ਸਾਂ !

ਹੋ ਗਏ ਅੱਡਰੇ, ਗ਼ਮਾਂ ਕੁਝ ਸਾਂਝ ਤੋੜੀ,
ਅੱਖ ਨੀਂਦ ਦੇ ਕੰਢੇ ਤੇ ਵੱਗ ਲੱਗੀ !
ਉਹਦਾ ਇੱਕ ਚੰਗਿਆੜਾ ਮੈਂ ਦੱਸਨਾ ਹਾਂ,
ਜੇੜ੍ਹੀ ਸੁਫ਼ਨੇ ਅੰਦਰ ਮੈਨੂੰ ਅੱਗ ਲੱਗੀ !

ਐਸਾ ਧੌਲਰ ਇਕ ਵੇਖਿਆ ਮਨ-ਮੋਂਹਣਾ,
ਜਿਸ ਨੂੰ ਵੇਖਕੇ ਹੋਵੇ ਹੈਰਾਨ "ਜੱਨਤ" !
ਓਹਦੀ ਇਕ ਇਕ ਮੋਰੀ ਦੀ ਇੱਟ ਉਤੋਂ,
ਕਰੇ ਪਿਆ *'ਸ਼ੱਦਾਦ' ਕੁਰਬਾਨ ਜੱਨਤ !
ਓਹਨੂੰ ਵੇਖਣ ਜੇ ਓਪਰੇ ਮੁਲਕ ਵਾਲੇ,
ਜੀਉਂਦੀ ਜਾਨ ਨਾ ਕਦੀ ਭੀ ਜਾਨ ਜੱਨਤ !
ਲਿਖਿਆ ਹੋਇਆ ਸੀ ਮੋਟਿਆਂ ਅੱਖਰਾਂ ਦਾ,
ਓਹਦੇ ਮੱਥੇ ਉੱਤੇ 'ਹਿੰਦੁਸਤਾਨ' ਜੱਨਤ !

ਰਵਾਂ ਰਵੀਂ ਮੈਂ ਲੰਘਿਆ ਜਾ ਡਿੱਠਾ,
ਓਹਦੇ ਵਿੱਚ ਇਕ ਲੱਗਾ ਦਰਬਾਰ ਸੁੰਦਰ !


  • ਸ਼ੱਦਾਦ-ਓਹ ਪਾਤਸ਼ਾਹ, ਜਿਸ ਨੇ ਆਪਣੇ ਆਪ ਨੂੰ ਰੱਬ ਅਖਵਾਇਆ ਤੇ ਦੁਨੀਆਂ ਵਿਚ ਬਹਿਸ਼ਤ ਬਣਵਾਇਆ ।