ਪੰਨਾ:ਸੁਨਹਿਰੀ ਕਲੀਆਂ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩ )

ਸ਼ੋਅਲੇ ਨੂਰ ਦੇ ਨਾੜਾਂ ਚੋਂ ਨਿਕਲਦੇ ਸਨ,
ਚੜ੍ਹਦੀ ਇੱਕ ਤੋਂ ਇੱਕ ਸੀ ਨਾਰ ਸੁੰਦਰ !

ਇੱਕਲਵਾਂਜੇ ਮੈਂ ਓਹਲੇ ਖਲੋ ਡਿੱਠੀ ।
ਜਿਹੜੀ ਜਿਹੜੀ ਸੀ ਉਨ੍ਹਾਂ ਨੇ ਕਾਰ ਕੀਤੀ !
ਕਿਸੇ ਆਖਿਆ ਏ ਜ਼ਰਾ *'ਹਿੱਡੇ ਅੱਚੋ',
ਮਿੱਠੀ 'ਸਿੰਧੀ' ਵਿੱਚ ਗੱਲ ਗੁਫ਼ਤਾਰ ਕੀਤੀ !
ਕਿਸੇ ਕਿਹਾ ਗੁਜਰਾਤੀ ਵਿਚ +'ਤਮੀ ਚਾਲੋ',
++'ਰਾਜ਼ੇ ਖ਼ੈਲੇ' ਦੀ ਕਿਸੇ ਪੁਕਾਰ ਕੀਤੀ ?
ਫਿਰ ਫਿਰ ਵਾਂਗ 'ਮਰਹੱਟੀ' ਮਰ-ਹਟੀ ਕੋਈ,
ਬੜੀ ()'ਹੇਕੜੇ ਤੇਕੜੇ' ਮਾਰ ਕੀਤੀ ।

[]'ਬਾੜੀ ਆਪਨਾ ਕੁਥੈ ਛੇ' ਕਿਸੇ ਕਹਿਕੇ,
ਡਾਢੇ ਜਾਦੂ ਚਲਾਏ ਬੰਗਾਲੀਆਂ ਦੇ !
।।'ਮੰਚੀ ਮੰਚੀ' ਪੁਕਾਰ ਮਦਰਾਸ ਵਾਲੀ,
ਮੂੰਹ ਕੀਤੇ ਸਨ ਬੰਦ ਸਵਾਲੀਆਂ ਦੇ !


  • ਹਿੱਡੋ ਅੱਚੋ-(ਸਿੰਧੀ) ਏਧਰ ਆ ।

+ਤਮੀ ਚਾਲੋ-(ਕਾਠੀਆਵਾੜੀ) ਤੂੰ ਚੱਲ ।

++ਰਾਜ਼ੇ ਖ਼ੈਲੇ--(ਪਸ਼ਤੋ ਰਾਜ਼ੀ ਖੁਸ਼ੀ ।

()ਹੈਕੜੇ ਤੇਕੜੇ-(ਮਰਹੱਟੀ) ਐਧਰ ਓਧਰ ।

[]ਬਾੜੀ ਅਪਨਾ ਕੁਥੈ ਛੇ-(ਬੰਗਾਲੀ) ਆਪਦਾ ਘਰ ਕਿੱਥੇ ਹੈ ?

।।ਮੰਚੀ ਮੰਚ-(ਮਦਰਾਸੀ) ਅੱਛਾ ਅੱਛਾ