ਪੰਨਾ:ਸੁਨਹਿਰੀ ਕਲੀਆਂ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪ )
ਦੱਸ "ਹਿਨਾਕਸੁੱਲਰ ਦੇ" ਨਾਂ ਕੀ ਊ,
ਲੰਕਾ ਵਾਲੀ ਦੁਲਾਰੀ ਵਸਨੀਕ ਬੋਲੀ !
ਰਹਿਣ ਵਾਲੀ ਨਿਪਾਲ ਦੇ ਪੱਥਰਾਂ ਦੀ,

  • 'ਨਿੱਕਾ ਨੰਦ ਛੋਹ' ਮਾਰਕੇ ਚੀਕ ਬੋਲੀ !

ਬ੍ਰਹਮੀ +'ਮੋਟੇ ਮਮੂਲੇ' ਦਾ ਛਿੱਨ ਪਾਇਆ,
[]'ਕੱਥਬੋਜ਼' ਕਸ਼ਮੀਰ ਦੀ ਠੀਕ ਬੋਲੀ !
ਇਕ ਸੀ ਸਾਰੇ ਜ਼ਮਾਨੇ ਦੀ ਛਟੀ ਹੋਈ,
ਮੂੰਹੋਂ ਸੁੱਟਕੇ ਪਾਨ ਦੀ ਪੀਕ ਬੋਲੀ !

"ਆਏ ਮੇਰੇ ਮੁਕਾਬਲ ਵੁਹ ਆਜ ਮੂਈ,
ਜਿਸ ਕਰਨੀ ਹੋ ਦੁਨੀਆਂ ਮੇਂ ਰੀਸ ਮੇਰੀ !
ਮੇਰੀ ਜ਼ਰੀ ਸੀ ਬਾਤ ਭੀ ਪਰੀ ਸੀ ਹੈ,
ਚੋਟੀ ਗੂੰਦੇ ਹੈ ਸਦਾ {}'ਬਲਕੀਸ', ਮੇਰੀ !

ਦਿੱਤੀ ਜਦੋਂ ਉੜੇਸ 'ਓੜੀਸਾ' ਵਾਲੀ,
ਇਕ ਨੇ ਹਿੰਦੀ ਅੰਦਰ 'ਵ੍ਯਾਖ੍ਯਾਨ' ਕੀਤਾ !
ਦੋ ਤਿੰਨ ਡਿੱਠੀਆਂ ਉੱਥੇ ਪ੍ਰਾਹੁਣੀਆਂ ਭੀ,
ਚੰਗੀ ਤਰਾਂ ਮੈਂ ਜਦੋਂ ਧਿਆਨ ਕੀਤਾ !



  • ਨਿਕਾ ਨੰਦ ਛੋਹ-(ਨੀਪਾਲੀ) ਰਾਜ਼ੀ ਖੁਸ਼ੀ ਹੈਂ ?

+ਮੋਟੇ ਮਮੂਲੇ-(ਬ੍ਰਹਮੀ) ਕਿੱਥੇ ਲੈ ਜਾਏਂਗੀ ?
[]ਕੱਥਬੋਜ਼-(ਕਸ਼ਮੀਰੀ) ਮੇਰੀ ਗੱਲ ਸੁਣ
{}ਬਲਕੀਸ-ਸਲੈਮਾਨ ਪੈਗ਼ੰਬਰ ਦੀ ਰਾਣੀ।