ਪੰਨਾ:ਸੁਨਹਿਰੀ ਕਲੀਆਂ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਪੰਡ ਪਿਆਰ ਪ੍ਰੇਮ ਦੀ ਪਾ ਮੋਢੇ,
ਪਿੰਡੋ ਪਿੰਡ ਫਿਰਦੀ ਪੀ ਪੀ ਬੋਲਦੀ ਮੈਂ !
ਭੌਂਦੀ ਮਿਸਲ ਭੰਬੀਰੀ ਮੈਂ ਭੌਰ ਬਣ ਬਣ,
ਫੁੱਲ ਬਾਗ਼, ਪਰਬਤ, ਪੱਥਰ ਫੋਲਦੀ ਮੈਂ !

ਮਾਰਨ ਪਈਆਂ ਪਟੋਕਰਾਂ ਨਾਲ ਦੀਆਂ,
ਔਖੀ ਬਣ ਅੰਦਰ ਔਖੀ ਬਣੀ ਮੈਨੂੰ !
ਹਾਸੇ ਟਿਚਕਰਾਂ ਤੇ ਰਹਿ ਗਏ ਇੱਕ ਪਾਸੇ,
ਦੇਵੇ ਛਿੱਬੀਆਂ ਪਈ ਜਨੀ ਖਨੀ ਮੈਨੂੰ !
ਪਰਦਾ ਕੱਜਦਾ ਜਿਹੜਾ ਕੁਚੱਜੜੀ ਦਾ,
ਐਸਾ ਕੋਈ ਨਾ ਮਿਲਿਆ ਏ ਤਨੀ ਮੈਨੂੰ !
'ਕਣੀ' ਵਾਲੀ ਨੂੰ ਰੋਲਿਆ ਵਿੱਚ ਗਲੀਆਂ,
ਲੋਕਾਂ ਸਮਝਿਆ ਚੌਲਾਂ ਦੀ ਕਨੀ ਮੈਨੂੰ !

ਕਰਾਂ ਵੈਣ ਬੇ-ਆਸ 'ਬਿਆਸ' ਵਾਰੀ,
ਮੇਰੇ ਦੀਦਿਆਂ ਦੇ ਜੇਹੇ ਵਹਿਣ ਖੁੱਲ੍ਹੇ !
ਜਿਵੇਂ ਕੰਢੇ ਦਰਿਆ ਦੇ ਨਹੀਂ ਮਿਲਦੇ,
ਮੇਰੇ ਬੁੱਲ੍ਹ ਭੀ ਇਸ ਤਰਾਂ ਰਹਿਣ ਖੁੱਲ੍ਹੇ:-

  • ਸਈਆਂ ਸਾਰੀਆਂ ਹਾਰ ਸ਼ਿੰਗਾਰ ਲਾਏ,

ਰੱਤੇ ਚੇਹਰਿਆਂ ਤੇ ਚੜ੍ਹੀਆਂ ਲਾਲੀਆਂ ਨੇ !
ਸਾਡਾ ਕਾਲਜਾ ਛਾਨਣੀ ਛਾਨਣੀ ਏ ।
ਡਾਢੇ ਡੰਗ ਲਾਏ ਲਿਟਾਂ ਕਾਲੀਆਂ ਨੇ !


  • ਇਸ ਬੈਂਤ ਵਿੱਚ ਸਾਰੇ ਸ਼ਬਦ, ਅਜੇਹੇ ਵਰਤੇ ਹਨ,

ਜਿਨ੍ਹਾਂ ਦੇ ਉਚਾਰਨ ਨਾਲ ਬੁੱਲ੍ਹ ਖੁੱਲ੍ਹੇ ਰਹਿੰਦੇ ਹਨ।