ਪੰਨਾ:ਸੁਨਹਿਰੀ ਕਲੀਆਂ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੧੫ )

ਖੋਲ੍ਹ ਅੱਖੀਆਂ ਸੂਰਜ ਨੂੰ ਦੇਖ ਔਧਰ,
ਕੀ ਕੀ ਤੇਰੇ ਲਈ ਮਕਰ ਖਿਲਾਰਦਾ ਏ !
ਚੋਗ ਸੁੱਟਕੇ ਤੇਰੇ ਲਈ ਜ਼ੱਰਿਆਂ ਦੀ,
ਪਿਆ ਕਿਰਨਾਂ ਦਾ ਜਾਲ ਸਵਾਰਦਾ ਏ !

ਤੁਪਕਾ ਬੋਲਿਆ:-ਯਾਰ ਕੀ ਹਾਲ ਦੱਸਾਂ,
ਦੁੱਖਾਂ ਵਿੱਚ ਹਾਂ ਗਿਆਂ ਵਲ੍ਹੇਟਿਆ ਮੈਂ!
ਐਵੇਂ ਡਿੱਗਕੇ ਰਿਸ਼ਮਾਂ ਦੀ ਪੀਂਘ ਉੱਤੋਂ,
ਆਪਾ ਤੇਰੇ ਸੁਹੱਪਣ ਤੇ ਮੇਟਿਆ ਮੈਂ !
ਤੇਰੇ ਰੇਸ਼ਮੀ ਪੱਟ ਮਲੂਕ ਉੱਤੇ,
ਨਿੱਜ ਅੱਜ ਦੀ ਰਾਤ ਹਾਂ ਲੇਟਿਆ ਮੈਂ!
ਦੋਂਹ ਘੜੀਆਂ ਦੀ ਮਿੱਠੜੀ ਨੀਂਦ ਬਦਲੇ,
ਸਾਰੇ ਜੱਗ ਦਾ ਦੁੱਖ ਸਮੇਟਿਆ ਮੈਂ ।

ਜੋ ਜੋ ਸੁਤਿਆਂ ਦੇਖਿਆ ਅੱਜ ਹੈ ਮੈਂ,
ਜੇ ਉਹ ਭੇਦ ਜਹਾਨ ਤੇ ਖੁੱਲ੍ਹ ਜਾਵੇ !
ਸੁਣਕੇ ਖੰਭ ਪਤੰਗੇ ਦੇ ਝੜਨ ਦੋਵੇਂ,
ਕਰਨਾ ਚਾਨਣਾ ਦੀਵੇ ਨੂੰ ਭੁੱਲ ਜਾਵੇ !

ਅੰਦਰ ਸੁਫ਼ਨੇ ਦੇ ਜਿਸ ਤਰ੍ਹਾਂ ਕਿਸੇ ਬੰਦੇ,
ਮੈਨੂੰ ਤੇਰੇ ਤੋਂ ਆਣਕੇ ਝਾੜਿਆ ਏ !
ਤੈਨੂੰ ਟਾਹਣੀਓਂ ਤੋੜਕੇ, ਬੁਲਬੁਲਾਂ ਦਾ,
ਉਹਨੇ ਭਾਗ ਸੁਹਾਗ ਉਜਾੜਿਆ ਏ !
ਹੈਸੀ ਭੌਰਾਂ ਦੀ ਪਾਕ ਕਤਾਬ ਜਿਹੜੀ,
ਵਰਕ ਵਰਕ ਫੜ ਓਸ ਦਾ ਪਾੜਿਆ ਏ !