ਪੰਨਾ:ਸੁਨਹਿਰੀ ਕਲੀਆਂ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮ )

ਆਈ ਜਾਗ ਤੇ ਵੇਖਿਆ ਹੜ੍ਹ ਕਾਂਗਾਂ,
ਤੇਰੇ ਹਿਜਰ ਦੇ ਗੀਤ ਸੁਣੌਣ ਲੱਗੇ !
ਲਹਿੰਦੇ ਚੜ੍ਹਦਿਓਂ ਆਣ ਜੁਆਰਭਾਟੇ,
ਤੇਰੀ ਯਾਦ ਦੀ ਪੀਂਘ ਝੁਟੌਣ ਲੱਗੇ ।
ਘੁੰਮਣਘੇਰ ਸਮੁੰਦਰੀ, ਵਾਂਗ ਕੁੜੀਆਂ,
ਏਦਾਂ ਨੱਚਕੇ ਕਿਲਕਲੀ ਪੌਣ ਲੱਗੇ !
ਹਰੇ ਭਰੇ ਬਰੂਟੇ ਦੀ ਗੋਦ ਅੰਦਰ,
ਤੇਰੇ ਖਿੜਨ ਦਾ ਸਮਾ ਦਿਖੌਣ ਲੱਗੇ !

ਤ੍ਰਹਣਾ, ਕੰਬਣਾਂ, ਡੋਲਣਾ, ਦੂਰ ਕਰਕੇ,
ਓੜਕ ਆਪਣੀ ਪੈਰੀਂ ਖਲੋ ਗਿਆ ਮੈਂ !
ਦਿੱਤੇ ਤੇਰੀ ਜੁਦਾਈ ਨੇ ਦੁੱਖ ਐਸੇ,
ਕਰੜਾ ਪੱਥਰਾਂ ਵਾਂਗ ਹੁਣ ਹੋ ਗਿਆ ਮੈਂ !

ਰਲਕੇ ਬੁਲਬੁਲੇ ਸਾਗਰ ਨੂੰ ਕਹਿਣ ਲੱਗੇ,
ਕਿਉਂ ਜੀ ਏਹ ਕੀ ਏਥੇ ਬਣਾਂਵਦਾ ਏ ?
ਚਮਕ ਮੰਗਦਾ ਰਹਿੰਦਾ ਏ ਤਾਰਿਆਂ ਤੋਂ,
ਠੰਢਕ ਆਪ ਦੀ ਪਿਆ ਚੁਰਾਂਵਦਾ ਏ ?
ਰਹੇ ਡੁੱਬਿਆ ਪਾਣੀ ਦੇ ਵਿੱਚ ਹਰਦਮ,
ਤਾਂ ਵੀ ਸੁੱਕਾ ਵੀ ਨਜ਼ਰ ਇਹ ਆਂਵਦਾ ਏ ?
ਰਹਿੰਦਾ ਬਹਿੰਦਾ ਏ ਆਪ ਦੀ ਸ਼ਾਹੀ ਅੰਦਰ,
ਪਰ ਇਹ ਕੋਰਾ ਜਵਾਬ ਸੁਣਾਂਵਦਾ ਏ ?

ਸੁਣਕੇ, ਝੱਗ ਸਮੁੰਦ੍ਰ ਨੇ ਮੂੰਹੋਂ ਸੁੱਟੀ,
ਅੰਦਰ ਜੋਸ਼ ਦੇ ਹੌਸਲਾ ਛੱਡ ਦਿੱਤਾ !