ਪੰਨਾ:ਸੁਨਹਿਰੀ ਕਲੀਆਂ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਸਮਝ ਅੱਥਰੂ ਯੂਸਫ਼ੀ ਅੱਖੀਆਂ ਦਾ,
ਬਹੁੜ ਪਿਆ ਉਹ ਮੇਰਾ ਕਰਤਾਰ ਮੈਂਨੂੰ !
ਵੈਰੀ ਹੱਥਾਂ ਤੇ ਮਾਰਦੇ ਹੱਥ ਰਹਿ ਗਏ,
ਲੈ ਗਈ ਮੁੱਲ ਇਕ ਸੁੰਦਰੀ ਨਾਰ ਮੈਂਨੂੰ !

ਉਹਦੀ ਮਸਤ ਜਵਾਨੀ ਨੂੰ ਦੇਖਕੇ ਤੇ,
ਇਹੋ ਆਉਂਦਾਏ ਮੇਰੇ ਕਿਆਸ ਅੰਦਰ !
ਹੂਰ ਜੱਨਤੀ ਜਿਵੇਂ ਸ਼ਰਾਬ ਲੈਕੇ,
ਖੜੀ ਹੋਈ ਏ ਨੂਰੀ ਗਲਾਸ ਅੰਦਰ !
ਕੰਵਲ ਖੰਬੜੀ ਵਿੱਚ ਜ੍ਯੋਂ ਹੋਵੇ ਧਾਰੀ,
ਏਦਾਂ ਸਜੇ ਉਹ ਚਿੱਟੇ ਲਿਬਾਸ ਅੰਦਰ !
ਫਿਰ ਘਰ ਅੰਦਰ ਏਦਾਂ ਸੋਂਹਦੀ ਏ,
ਜਿਵੇਂ ਚੰਨ ਸੋਹੇ *ਬਿਰਖ ਰਾਸ ਅੰਦਰ !

ਸਾਫ਼ ਸਾਫ਼ ਮਲੂਕ ਹਥਾਲੀਆਂ ਤੇ,
ਜਿਹੜੇ ਪੇਚ ਲਕੀਰਾਂ ਨੇ ਪਾਏ ਹੋਏ ਨੇ !
+ਨਕਸ਼ੇ, ਸ਼ਹਿਨਸ਼ਾਹ ਹੁਸਨ ਦੇ ਹੱਥ ਏਹ ਤਾਂ,
ਹੂਰਾਂ ਪਰੀਆਂ ਦੇ ਮੁਲਕ ਦੇ ਆਏ ਹੋਏ ਨੇ !

ਪੁਤਲੀ ਨੂਰ ਦੀ ਲਓ ਜੀ ਸੁੰਦਰੀ ਉਹ,
ਮੈਂਨੂੰ ਇਹ ਤਮਾਸ਼ਾ ਦਿਖਾਉਂਣ ਲੱਗੀ !
ਤੇਰੀ ਸ਼ੀਸ਼ੀ ਓਹ ਕੱਢ ਸੰਦੂਖੜੀ ਚੋਂ,
ਗੀਤ ਪਤੀ ਪਿਆਰੇ ਦੇ ਗਾਉਂਣ ਲੱਗੀ !


  • ਬਿਰਖ ਰਾਸ ਵਿੱਚ ਚੰਦ੍ਰਮਾ ਪਰਮ ਉੱਚ ਹੁੰਦਾ ਹੈ ।

+ਨਕਸ਼ੇ ਜੁਗਰਾਫ਼ੀਏ ਵਾਲੇ ।