ਪੰਨਾ:ਸੁਨਹਿਰੀ ਕਲੀਆਂ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩ )

'ਆਪਣੇ ਹੀ ਢਿੱਡਾਂ ਵਿੱਚ ਪਈਆਂ ਹੋਈਆਂ ਕੱਲਰੀਆਂ ਨੇ,
ਓਪਰੇ ਤੋਂ ਲਾਂਝਾ ਕਿਹਾ ਫੇਰ ਕਿਸੇ ਫਲ ਦਾ ?'
'ਸੁੱਤੀ ਪਈ ਦਮ੍ਯੰਤੀ ਨੂੰ ਜੂਹ ਵਿੱਚ ਛੱਡ ਜਾਣਾ,
ਚੰਗੀ ਤਰਾਂ ਚੇਤੇ ਮੈਂਨੂੰ ਕਾਰਾ ਰਾਜੇ ਨਲ ਦਾ !
'ਤੂਰ ਦਿਆਂ ਮੋਢਿਆਂ ਤੇ ਚੜ੍ਹ ਗੱਲਾਂ ਕਰਨ ਵਾਲਾ,
ਮੈਂ ਤਾਂ 'ਮੂਸਾ' +ਸੁਣਿਆਂ ਨਹੀਂ ਤੂਰ ਨਾਲ ਜਲਦਾ !'
ਓੜਕ ਇਨ੍ਹਾਂ ਵਹਿਣਾਂ ਵਿੱਚ ਆ ਗਿਆ ਬਜ਼ਾਰ ਨੂੰ ਮੈਂ,
ਸੋਚਾਂ ਵਾਲੇ ਫੋਕੇ ਪਾਣੀ ਦਿਲ ਨੂੰ ਝਬਲਦਾ !
ਹੌਲੀ ਹੌਲੀ ਦੁੱਧ ਵਾਲੀ ਹੱਟੀ ਉੱਤੇ ਪਹੁੰਚ ਕੇ ਤੇ,
ਇੱਕਲਵਾਂਜੇ ਥਾਂ ਸੋਹਣੀ ਆਪਣੇ ਲਈ ਮੱਲਦਾ !
'ਯਾਰ ਕਿਨ੍ਹੂੰ ਆਖਦੇ ਨੇ? ਕਿਹੋ ਜਿਹਾ ਚਾਹੀਦਾਏ ?
ਦੇਖੋ ਕਿੱਥੋਂ ਪਤਾ ਲੱਗਾ ਮੈਂਨੂੰ ਏਸ ਗੱਲ ਦਾ !
ਪੈਸੇ ਦੇਕੇ ਹੱਥ ਹੱਟੀ ਵਾਲੇ ਨੂੰ ਮੈਂ ਆਖਿਆ ਇਹ,
'ਦੁੱਧ ਮੈਂਨੂੰ ਦਈਂ ਛੇਤੀ ਪੀ ਕੇ ਹੋਵਾਂ ਚੱਲਦਾ !'
ਬੋਲਿਆ ਓਹ, 'ਦੁੱਧ ਨੂੰ ਉਬਾਲਾ ਜ਼ਰਾ ਆ ਜਾਵੇ,
ਬੈਠੇ, ਠੰਢੇ ਹੋਵੋ, ਕਰੋ ਜੇਰਾ ਘੜੀ ਪਲ ਦਾ !'
ਏਨੀ ਗੱਲ ਕਹਿਕੇ ਮੈਂਨੂੰ, ਧੂਆਂ ਰੌਲੀ ਦੇਖੀ ਓਹਨੇ,
ਡਾਢੇ ਗੁੱਸੇ ਨਾਲ ਏਦਾਂ ਕਾਮੇ ਨੂੰ ਦਬੱਲਦਾ !


+ਮੂਸਾ ਪੈਗੰਬਰ ਜਿਨ੍ਹਾਂ ਨੂੰ ਤੂਰ ਪਹਾੜ ਉਤੇ ਰੱਬ ਦੇ ਨੂਰ ਦਾ ਦਰਸ਼ਨ ਹੋਇਆ ਤੇ ਪਹਾੜ ਸੜ ਗਿਆ, ਪਰ ਆਪ ਓਹ ਸਿਰਫ਼ ਬੇਹੋਸ਼ ਹੋਏ ।