ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪ )

'ਗਾਹਕਾਂ ਦੇ ਵੀ ਕੱਪੜੇ ਧਵਾਂਖੇ ਗਏ ਧੂਏਂ ਵਿੱਚ,
ਛੌਡੇ ਡਾਹਕੇ ਛੇਤੀ ਨਾਲ, ਪੱਖਾ ਕ੍ਯੋਂ ਨਹੀਂ ਝੱਲਦਾ?'
ਮੁੱਦਾ ਕੀ?ਕਿ ਪਲੋ ਪਲੀ ਵਿੱਚ ਮੇਰੇ ਵਿਂਹਦੇ ਵਿਂਹਦੇ,
ਦੁੱਧ ਦੀ ਕੜਾਹੀ ਥੱਲੇ ਲੰਬੂ ਹੈਸੀ ਬਲਦਾ !
ਸਿਰ ਉੱਤੇ ਚੁੱਕ ਕੇ ਮਲੂਕ ਸੋਹਲ ਦੁੱਧ ਪਹਿਲੋਂ,
ਅੱਗ ਨੇ ਦਿਖਾਇਆ ਪਿੱਛੋਂ ਜ਼ੋਰ ਏਡਾ ਬਲ ਦਾ !
ਚੁੱਲ ਵਿੱਚ ਚੋ ਫੇਰ ਡਰ ਨਾਲ ਪੁੰਗਰੇ ਸਨ,
ਇੱਕ ਇੱਕ ਕੋਲਾ ਬਣਿਆ ਫੁੱਲ ਸੀ *ਗੁੜੱਲ ਦਾ !
ਮੂੰਹ ਗਿਆ ਅੱਡਿਆ ਹਰਾਸੇ ਹੋਏ ਚਿਮਟੇ ਦਾ,
ਕਾਲਜਾ ਕੜਾਹੀ ਦਾ ਸੀ ਵਿੱਚੋਂ ਪਿਆ ਢਲਦਾ !
ਅੱਗ ਦੀਆਂ ਸ਼ੂਕਰਾਂ ਨੇ ਬੱਧੀਆਂ ਸੀ ਘੂਕਰਾਂ ਓਹ,
+ਸਿਮਸਿਮੀ ਵਿਖਾਯਾ ਸਮਾ ਧੌਂਕਣੀ ਦੀ ਖੱਲ ਦਾ !
{}ਚਿਣਗਾਂ ਮਾਰਨ ਲੱਗਿਆ ਕੜਾਹੀ ਦਾ ਵੀ ਜਦੋਂ ਪਿੰਡਾ,
ਚੁੱਲ੍ਹੇ ਵਿੱਚੋਂ ਆਣ ਡਿੱਗਾ ਲੇਅ ਮੋਟ ਡਲ ਦਾ !
ਐਪਰ ਦੁੱਧ ਪਿਆ ਉਤੇ ਔਕੜਾਂ ਦੇ ਟੋਏ ਵਿੱਚ,
ਹੈ ਸੀ ਪਾਸੇ ਆਪਣੇ ਉਥੱਲਦਾ ਪੁਥੱਲਦਾ !
ਚਿੱਟੇ ਚਿੱਟੇ ਖੰਭਾਂ ਜਹੇ ਬੂੰਬਿਆਂ ਦਾ ਰੁੱਗ ਸਾਰਾ,
ਤੜਫ ਤੜਫ ਏਦਾਂ ਸੀਗਾ []ਸੀਕਦਾ ਤੇ ਹੱਲਦਾ !


  • ਗੁੜੱਲ-ਲਾਲ ਸੂਹਾ ਫੁੱਲ ।

+ਸਿਮਸਿਮੀ-ਬਲਦੀਆਂ ਲੱਕੜਾਂ ਵਿਚੋਂ ਸ਼ੂੰ ਸ਼ੂੰ ।

{}ਚਿਣਗਾਂ-ਚੰਗਿਆੜੀਆਂ, ਕੜਾਹੀ ਦੇ ਹੇਠਲੇ ਪਾਸੇ ।

[]ਸੀਕਦਾ-ਸੀ ਸੀ ਕਰਦਾ।