ਪੰਨਾ:ਸੁਨਹਿਰੀ ਕਲੀਆਂ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

(੨੬)

(ਇਹ ਪੰਨਾਂ ਸੁਨਹਿਰੀ ਕਲੀਆਂ ਦਾ ਹਿੱਸਾ ਨਹੀਂ ਹੈ। ਪੀ ਡੀ ਐਫ਼ ਵਿੱਚ ਗ਼ਲਤੀ ਨਾਲ ਆਇਆ ਲਗਦਾ ਹੈ।)

ਅਪਣੀ ਮੁਹੱਬਤ ਦੇ ਕੌਲ ਕਰਾਰਾਂ ਤੋਂ ਮੁੱਕਰ ਰਹੀ ਹੈ ਤੇ ਖ਼ੁਦਾ ਦੇ ਦੀਨ ਤੋਂ ਇਨਕਾਰ ਕਰ ਰਹੀ ਹੈ। ਆਖ਼ਰੀ ਫ਼ੈਸਲੇ ਲਈ ਬਢੜੀ ਗਣੇਸ਼ੀ ਦੀ ਗਵਾਹੀ ਬੁਲਾਈ ਗਈ॥ ਗਣੇਸ਼ (ਜੋ ਦਰਅਸਲ ਲਾਹੌਰ ਦੀ ਇੱਕ ਕਟਨੀ ਸੀ। ਮਾਲਾ ਫੇਰਦੀ ਹੋਈ ਕਾਜ਼ੀ ਦੇ ਸਾਹਮਣੇ ਆਈ ਤੇ ਕਹਿਣ ਲੱਗੀ, ਜਿੰਦ ਤਾਂ ਰੱਬ ਨੂੰ ਹੀ ਦੇਣੀ ਹੈ, ਧੌਲੇ-ਬਾਟੇ ਨਾਲ ਝੂਠ ਕੀ ਬਲਾਂ ਜੋ ਕੁਝ ਸਲੇਮ ਮਿਰਜ਼ਾ, ਜੀ ਕਹਿੰਦੇ ਹਨ ਸੱਚ ਹੈ? ਮੈਨੂੰ ਪਾਰਬਤੀ ਨੇ ਸਾਰਾ ਭੇਤ: ਦਿਤਾ ਸੀ ਤੇ ਤਾਹੀਏਂ ਬਿਨਾਂ ਕਿਸੇ ਨੂੰ ਦੱਸੇ ਦਰਿਆ ਨਾਉਣ ਦੇ ਪੱਜ ਉਸ ਦਿਨ ਘਰੋਂ ਨਿਕਲਆਂ ਸਾਂ | ਪਾਰਬਤੀ ਨੇ ਉਸ ਦਿਨ ਤਾਂ ਖੁਸ਼ੀ ਵਿਚ ਆਕੇ ਮੈਨੂੰ ਇਹ ਸੋਨੇ ਦਾ ਕੜਾ ਵੀ ਇਨਾਮ ਦਿੱਤਾ ਸੀ। ਇਤਨਾ ਕਹਿ ਉਸਨੇ ਇਕ ਜੜਾਉ ਸੋਨੇ ਦਾ ਕੜਾ, (ਜੋ ਪਾਰਬਤੀ ਦਾ ਚਰਾਇਆ ਹੋਇਆ ਸੀ। ਅਦਾਲਤ ਦੇ ਪੇਸ਼ ਕੀਤਾ। ਦੀਵਾਨ ਕੁੜੀ ਦੇਖਦਿਆਂ ਹੀ ਹੈਰਾਨ ਰਹਿ ਗਿਆ ਤੇ ਪਾਰਬਤੀ ਵੱਲ ਤੱਕ ਕੁੱਧ ਨਾਲ ਬੋਲਿਆ, 'ਕਲ ਕਲੰਕਣੀ ਦੁਸ਼ਟ! ਤੂੰ ਮੇਰੇ ਮੰਦੇ ਭਾਗਾਂ ਨੂੰ ਮੇਰੇ ਘਰ ਜੰਮੀਓ। ਜੇ ਇਸ ਗੱਲ ਦਾ ਪਤਾ ਹੁੰਦਾ ਤਾਂ ਮੈਂ ਤੇਰਾਂ ਜੰਮਦੀ ਦਾ ਹੀ ਗਲਾ ਘੱਟ ਦੰਦਾ। ਏਨੇ ਨੂੰ ਕਾਜ਼ੀ ਨੇ ਸਹਿਜ ਨਾਲ ਕਿਹਾ:

ਦੇ ਦੀਵਾਨ ਸਾਹਿਬ! ਸਬਰ ਕਰੋ, ਧੀਰਜ ਵਿਚ ਆਓ, ਜਵਾਨੀ ਮਸਤਾਨੀ ਹੁੰਦੀ ਹੈ; ਅਲੜ ਪੁਣੇ ਵਿਚ ਇਹ ਗੱਲਾਂ ਹੋ ਹੀ ਜਾਇਆ ਕਰਦੀਆਂ ਹਨ। ਪਾਰਬਤੀ ਫਿਰ ਵੀ ਪੈਰਾਂ ਪਰਨੇ ਡਿੱਗ) ਹੈ। ਸਲੇਮ ਮਿਰਜ਼ਾ ਖਾਨਦਾਨੀ ਜੁਆਨ ਹੈ, ਜਾਗਰ ਤੇ ਮਰਤਬਾ ਸਭ ਕੁਝ ਹੈ, ਕੂੜ ਨੇ ਕਈ ਗਲਤੀ