ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੩੨ )
ਓੜਕ ਓਥੋਂ ਉੱਠ ਨੱਸਾ ਦਿਲ ਲੈ ਕੇ ਮਾਂ ਦਾ ਉਹ,
ਉਹਦੇ ਵੱਲ, ਜੀਹਦੇ ਲਈ ਇਹ ਕਹਿਰ ਸੀ ਗੁਜਾਰਿਆ !
ਐਸਾ ਅੰਨ੍ਹਾ ਹੋ ਗਿਆ ਸੀ ਵਿਸ਼ੇ ਦੇ ਪ੍ਰੇਮ ਵਿੱਚ,
ਉੱਚਾ ਨੀਵਾਂ ਰਾਹ ਭੀ ਨਾ ਸੋਚਿਆ ਵਿਚਾਰਿਆ !
ਠੇਡਾ ਲੱਗਾ ਡਿੱਗ ਪਿਆ ਮੂਧੜੇ ਮੂੰਹ ਜ਼ਿਮੀਂ ਉੱਤੇ,
ਉਸ ਵੇਲੇ ਮੁੱਠ ਵਿਚੋਂ ਦਿਲ ਇਹ ਪੁਕਾਰਿਆ:-
'ਲੱਖ ਲੱਖ ਵਾਰੀ ਤੈਥੋਂ ਵਾਰੀ ਜਾਵੇ ਅੰਬੜੀ ਇਹ,
ਸੱਟ ਤੇ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ ?'
'ਸ਼ਰਫ਼' ਏਹ ਹੌਂਸਲਾ ਹੈ ਮਾਂ ਦੇ ਪ੍ਯਾਰ ਦਾ ਈ,
ਪੁੱਤ ਹੱਥੋਂ ਮਰਕੇ ਭੀ ਮੋਹ ਨਹੀਂ ਵਿਸਾਰਿਆ !