ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/6

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਭੇਟਾ

ਲੱਕ ਬੰਨ੍ਹ ਜੇ ਆਦਮੀ ਕਰੇ ਉੱਦਮ,
ਪਰਬਤ ਜਹੀ ਮੁਹਿੰਮ ਬੀ ਸਰ ਹੋਵੇ!
ਤੁਲ੍ਹਾ ਬੰਨ੍ਹ ਤਵੱਕਲੀ ਪਾਰ ਹੁੰਦਾ,
ਡੂੰਘਾ ਲੱਖ ਸਮੁੰਦਰੋਂ ਸਰ ਹੋਵੇ!
ਏਸ ਭੇਟਾ ਨੂੰ ਵੇਖਕੇ ਖ਼ੁਸ਼ ਜੇਕਰ,
"ਆਨਰੇਬਲ ਜੋਗਿੰਦ੍ਰ ਸਿੰਘ ਸਰ" ਹੋਵੇ!
ਚਮਕੇ ਭਾਗ ਪੰਜਾਬੀ ਦਾ 'ਸ਼ਰਫ਼' ਐਸਾ,
ਰੱਸੀ ਮੁੰਜ ਦੀ ਰੇਸ਼ਮੀ ਸਰ ਹੋਵੇ।