ਇਹ ਸਫ਼ਾ ਪ੍ਰਮਾਣਿਤ ਹੈ
ਕੰਨ ਕਰ ਕੋਲ ਮੇਰੇ, ਸੋਹਣੇ ਚੰਨ ਮੱਖਣਾ।
ਦਿਲ ਦਾ ਉਬਾਲ ਕਾਹਨੂੰ, ਐਵੇਂ ਸਾਂਭ ਰੱਖਣਾ।
ਜ਼ਿੰਦਗੀ 'ਚ ਆਸ ਤੇ ਉਮੀਦ ਹੀ ਚਿਰਾਗ ਨੇ,
ਚਾਨਣੀ ਬਗੈਰ ਤਾਂ ਹਮੇਸ਼ ਬੰਦਾ ਸੱਖਣਾ।
ਧਰਤੀ ਵੀ ਜਾਣਦੀ ਹੈ ਸੁਰਜੇ ਦੇ ਤਾਣ ਨੂੰ,
ਐਵੇਂ ਤਾਂ ਨਹੀਂ ਕਰਦੀ ਦੁਆਲੇ ਪਰਦੱਖਣਾ।
ਮੌਤ ਹੈ ਅਟੱਲ, ਪਰ ਜੀਂਦੇ ਜੀਅ ਕਿਉਂ ਮਰੀਏ,
ਸ਼ੌਕ ਸਾਨੂੰ ਜ਼ਿੰਦਗੀ ਦਾ ਮਿੱਠਾ ਮਹੁਰਾ ਚੱਖਣਾ।
ਪੁੱਛਦੇ ਸ਼ਹੀਦ ਤੇ ਮੁਰੀਦ ਹੱਕ ਸੱਚ ਦੇ,
ਮਾਰ ਕੇ ਜ਼ਮੀਰਾਂ ਪੁੱਟੀ ਖ੍ਵਾਬ ਦੀ ਕਿਉਂ ਜੱਖਣਾ।
ਵੱਡੀ ਮੱਛੀ ਨਿੱਕੀ ਨੂੰ ਹੈ ਸਦਾ ਖਾਂਦੀ ਵੇਖਿਐ,
ਮੰਡੀ ਸੰਸਾਰ ਨੇ ਬਾਜ਼ਾਰ ਸਾਡਾ ਭੱਖਣਾ।
ਹਿੰਮਤੇ ਨੀ, ਬੂਹੇ ਖੁੱਲ੍ਹੇ, ਰੱਖਦਾਂ ਸਵੇਰ ਸ਼ਾਮ,
ਸਾਡੇ ਘਰ ਪੈਰ ਕਦੋਂ ਪਾਏਂਗੀ ਸੁਲੱਖਣਾ।
123