ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧੇਤੇ ਨਾਲ ਪੁਤੇਤੇ ਰਲ਼ ਗਏ, ਪੀ ਗਏ ਦਾਰੂ ਦਾ ਦਰਿਆ। ਦੀਵੇ ਬੁਝੇ ਦਵਾਖੜੀਆਂ 'ਚੋਂ, ਘਰਕੀਣਾਂ ਨੂੰ ਥਾਂ ਮਿਲਿਆ। ਬੋਹੀਏ ਅੰਦਰ ਰੁੱਖੀ ਰੋਟੀ, ਸੁੱਕੀ ਲੱਕੜ ਵਾਂਗ ਬਣੀ, ਲਹਿ ਗਏ ਪਰਾਤ ਪੜਾਵੇ ਇੱਕ ਦੋ, ਉੱਚਾ ਨੀਵਾਂ ਪੈਰ ਪਿਆ। ਟਾਂਡ ਦੇ ਉੱਤੇ ਕੁਝ ਨਹੀਂ ਦਿਸਦਾ, ਘੜਵੰਜੀ ਤੇ ਘੜੇ ਧਰੇ, ਸੱਬਰਕੱਤੇ ਵਿਹੜੇ ਅੰਦਰ, ਚੀਚ ਵਹੁਟੀਆਂ ਚੋਪਾ ਲਿਆ। ਝੱਖੜ ਝਾਂਜਾ, ਸਿਰ ਤੇ ਬੱਦਲ, ਦਾਣਾ ਫੱਕਾ ਸਾਂਭ ਲਵੋ, ਵਿੱਚ ਤਰੰਗੜ ਤੂੜੀ ਬੰਨ੍ਹ ਤੂੰ, ਖੁੰਬ ਉਤਾਰ ਤੇ ਸੁਸਤੀ ਲਾਹ। ਟੁਣਕ ਰਿਹਾ ਚਾਂਦੀ ਦਾ ਪੜ, ਵੇਖ ਰੁਪੱਈਆ ਚੰਨ ਜਿਹਾ, ਅੰਬਰ ਦੇ ਵਿੱਚ ਖਿੱਤੀਆਂ ਡਲ੍ਹਕਣ, ਤਾਰੇ ਵੰਡਦੇ ਨੂਰ ਅਥਾਹ। ਗਲ ਵਿੱਚ ਹਾਰ ਬੁਘਤੀਆਂ ਵਾਲਾ, ਘੁੰਮਦੀ ਉਰੀ ਨਾਰ ਫਿਰੇ, ਬੇਕਦਰੇ ਮੂਰੇ ਨੂੰ ਐਵੇਂ, ਦਮਕੜਿਆਂ ਦਾ ਫ਼ਿਕਰ ਪਿਆ। ਮੇਰੀ ਮਾਂ ਨੇ ਸ਼ਬਦ ਸੰਭਾਲੇ, ਵੇਖੋ ਕਿੰਨਾ ਮਹਿੰਗਾ ਮਾਲ, ਸਾਨੂੰ ਖ਼ਬਰ ਨਹੀਂ ਕਿਉਂ ਵੀਰੋ, ਕੀ ਕੁਝ ਗੁੰਮ ਗੁਆਚ ਗਿਆ? 11. 1. ਧੀਆਂ ਵਾਲੇ 2. ਪੁੱਤਾਂ ਵਾਲੇ 3. ਦੀਵਾ ਧਰਨ ਵਾਲੀ ਥਾਂ 4. ਰੀਣੀ ਦਾ ਘਰ 5. ਛਿੱਕ 6. ਪੁਰਾਤ ਹੇਠ ਜੜੇ ਪੈਰ 7. ਛੱਤੀ 8. ਘੜੇ ਰੱਖਣ ਲਈ ਦੀਵਾਰ `ਚ ਗੱਡਿਆ ਚੌਖਟਾ 9. ਭਰੇ ਭਰਾਏ 10. ਸੁਰਖ਼ ਫੁਲਕਾਰੀ ਤੂੜੀ ਢੋਣ ਲਈ ਬੁਣਿਆ ਜਾਲ 12. ਬੁੱਕਲ ਮੈਂ ਸਿਰ ਕੱਜਦੀ 13. ਦੋਹਰਾ ਰੁਪਈਆ ਚਾਂਦੀ ਦਾ 14. ਜੁਲਾਹੇ ਦੀ ਨਲਕੀ 15. ਤੁੜੀ ਭਰਿਆ ਮਰਦ ਸਰੀਰ 16. ਪੈਸਿਆਂ ਦਾ 18