ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਹੜੇ ਦੇ ਵਿੱਚ ਰੁੱਖੜਾ ਲਾ ਲਈਂ ਚਾਵਾਂ ਲਈ।
ਖ਼ੁਦਗ਼ਰਜ਼ਾ! ਨਾ ਬੀਜ ਇਕੱਲੀਆਂ ਛਾਵਾਂ ਲਈ।

ਚਿੜੀਆਂ ਬੰਨ੍ਹ ਕਤਾਰਾਂ ਅੰਬਰੀਂ ਉੱਡ ਰਹੀਆਂ,
ਰੌਣਕ ਮੇਲਾ ਲਾਜ਼ਮ ਬਹੁਤ ਹਵਾਵਾਂ ਲਈ।

ਟਾਹਣੀ ਉੱਤੇ ਨੱਚਦੇ ਪੱਤਰ ਮਾਣਿਆ ਕਰ,
ਸਿਰਫ਼ ਹਵਾ ਨਹੀਂ ਦੇਂਦੇ ਕੇਵਲ ਸਾਹਵਾਂ ਲਈ।

ਸ਼ਹਿਰੀ ਹੋਇਉਂ ਆਲ੍ਹਣਿਆਂ ਤੋੜੇਂ ਤੂੰ,
ਇਸ ਨੂੰ ਢਾਹੁਣਾ ਪਾਪ ਹੈ, ਪਿੰਡਾਂ ਥਾਵਾਂ ਲਈ।

ਜਦ ਬਿਜਲੀ ਤੁਰ ਜਾਵੇ, ਜਿੰਦ ਤੇ ਬਣ ਜਾਵੇ,
ਛਤਰੀ ਬਣਦੇ ਬਿਰਖ਼ ਨੇ ਪੱਖੀਆਂ ਮਾਵਾਂ ਲਈ।

ਇਸ ਦੇ ਟਾਹਣ ਸਲਾਮਤ ਰੱਖੀਂ ਅਜ਼ਲਾਂ ਤੀਕ,
ਭੈਣ ਮੇਰੀ ਦੀ ਪੀਂਘ ਤੇ ਸੁੱਚੜੇ ਚਾਵਾਂ ਲਈ।

ਹਰ ਬੂਟੇ ਨੂੰ ਪਾਣੀ ਪਾਉ ਰਿਸ਼ਤਿਆਂ ਵਾਂਗ,
ਇਹ ਵੀ ਸਬਕ ਜ਼ਰੂਰੀ, ਭੈਣ ਭਰਾਵਾਂ ਲਈ।

61