ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਣਿਆ ਸੀ ਰੁੱਤਾਂ ਇੱਕਸਾਰ ਨਹੀਂਉਂ ਰਹਿੰਦੀਆਂ।
ਸਾਡੇ ਪਿੱਛੋਂ ਫੇਰ ਕਿਉਂ ਬਲਾਮਤਾਂ* ਨਹੀਂ ਲਹਿੰਦੀਆਂ।

ਧੁੱਪਾਂ, ਛਾਵਾਂ, ਰਾਤ, ਦਿਨ ਫੇਰ ਨੂੰ ਵੀ ਜਾਣ ਲੈ,
ਨਦੀਆਂ ਵੀ ਸਦਾ ਇੱਕਸਾਰ ਨਹੀਂਉਂ ਵਹਿੰਦੀਆਂ।

ਮਨ 'ਚ ਤਰੰਗਾਂ ਤੇ ਉਮੰਗਾਂ ਰੱਖੀਂ ਕਾਇਮ ਤੂੰ,
ਭਾਵੇਂ ਇਹ ਵਦਾਨ ਦੀਆਂ ਸੱਟਾਂ ਰਹਿਣ ਸਹਿੰਦੀਆਂ।

ਧਰਤੀ ਧਰੇਕਾਂ ਧੀਆਂ ਹੰਝੂਆਂ ਦੀ ਜੂਨ 'ਚ,
ਮਾਂਗ 'ਚ ਸੰਧੂਰ ਤੇ ਉਦਾਸ ਹੱਥੀਂ ਮਹਿੰਦੀਆਂ।

ਬਣਨਾ ਸੀ ਜਿੰਨ੍ਹਾਂ ਇੱਕ ਦੂਸਰੇ ਲਈ ਆਸਰਾ,
ਬਾਹਵਾਂ ਇੱਕ ਦੂਜੇ ਨਾਲ ਐਵੇਂ ਰਹਿਣ ਖਹਿੰਦੀਆਂ।

ਪੱਬਾਂ ਭਾਰ ਬਹਿਣ ਲਈ ਜ਼ਮੀਨ ਲਿੱਸੇ ਵਾਸਤੇ,
ਕੁਰਸੀਆਂ ਸਦਾ ਬਲਵਾਨ ਦੇ ਲਈ ਡਹਿੰਦੀਆਂ।

ਮਰ ਜਾਵੇ ਅੰਦਰੋਂ ਤੇ ਬਾਹਰੋਂ ਉਦੋਂ ਆਦਮੀ,
ਮਨ ਵਾਲੇ ਕਿਲ੍ਹੇ ਦੀਆਂ ਕੰਧਾਂ ਜਦੋਂ ਢਹਿੰਦੀਆਂ।


  • ਮੁਸੀਬਤਾਂ ਜਹੀਆਂ ਬਲਾਵਾਂ

91